Print Friendly
ਏਡਜ਼ ਦੀ ਜ਼ਹਿਰੀਲੀ ਧੁੰਦ ਖਿਲਾਰਨ ਦੀ ਥਾਂ ਆਓ ਮਨੁੱਖੀ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣੀਏ – (1 ਦਸੰਬਰ ਏਡਜ਼ ਦਿਵਸ ਤੇ ਵਿਸ਼ੇਸ਼)

ਏਡਜ਼ ਦੀ ਜ਼ਹਿਰੀਲੀ ਧੁੰਦ ਖਿਲਾਰਨ ਦੀ ਥਾਂ ਆਓ ਮਨੁੱਖੀ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣੀਏ – (1 ਦਸੰਬਰ ਏਡਜ਼ ਦਿਵਸ ਤੇ ਵਿਸ਼ੇਸ਼)

ਏਡਜ਼ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਖ਼ਤਮ ਕਰਨ ਲਈ ਸੰਸਾਰ ਭਰ ਵਿਚ ਸੰਨ 1988 ਤੋਂ ਹਰ ਸਾਲ ਪਹਿਲੀ ਦਸੰਬਰ ਨੂੰ ‘ਵਿਸ਼ਵ ਏਡਜ਼ ਦਿਵਸ’ ਮਨਾਇਆ ਜਾਂਦਾ ਹੈ। ਇਸ ਵਾਰ ਇਸ ਸਾਲ 2018 ਦਾ ਥੀਮ “ਆਪਣੇ ਸਟੇਟਸ ਨੂੰ ਪਹਿਚਾਣੋ” ਹੈ| ਇਸ ਥੀਮ ਦਾ ਮੁੱਖ ਉਦੇਸ਼ ਮਿਲ ਕੇ ਕੰਮ ਕਰਨਾ ਅਤੇ ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨਾ ਜੋ ਲੋਕ ਹੁਣ ਤੱਕ ਐਚ.ਆਈ.ਵੀ ਰੋਗ ਦੇ ਇਲਾਜ਼, ਰੋਕਥਾਮ, ਦੇਖਭਾਲ ਅਤੇ ਸਹਾਇਤਾ ਸੇਵਾ ਦੀ ਪਹੁੰਚ ਤੋਂ ਬਾਹਰ ਹਨ|
ਮਹਾਂਮਾਰੀ ਵਾਂਗ ਏਡਜ਼ ਇਕ ਭਿਆਨਕ ਬਿਮਾਰੀ ਹੈ। ਅਜੋਕੇ ਸਮੇਂ ਵਿਚ ਵੀ ਸੰਸਾਰ ਭਰ ਵਿਚ ਏਡਜ਼ ਦਾ ਕੋਈ ਇਲਾਜ ਨਹੀਂ ਹੈ। ਇਕ ਅੰਦਾਜ਼ੇ ਅਨੁਸਾਰ ਵਿਸ਼ਵ ਭਰ ਵਿਚ ਕੋਈ 34 ਤੋਂ 45 ਮਿਲੀਅਨ ਲੋਕੀਂ ਏਡਜ਼ ਵਰਗੀ ਨਾਮੁਰਾਦ ਅਤੇ ਲਾਇਲਾਜ ਬੀਮਾਰੀ ਤੋਂ ਪ੍ਰਭਾਵਿਤ ਹਨ। ਹਰ ਦਿਨ ਕੋਈ 15,000 ਦੇ ਕਰੀਬ ਸੰਸਾਰ ਭਰ ਵਿਚ ਨਵੇਂ ਮਰੀਜ਼ ਉਪਜਦੇ ਹਨ ਅਤੇ 14,500 ਦੇ ਕਰੀਬ ਮਰੀਜ਼ ਹਰ ਰੋਜ਼ ਮਰ ਜਾਂਦੇ ਹਨ।
ਐਚ. ਆਈ. ਵੀ. (ਮਨੁੱਖੀ ਇਮਿਉਨੋਡਿਫ਼ੀਸ਼ਨਸੀ ਵਾਇਰਸ ਜਾਂ ਏਡਜ਼ ਫੈਲਾਉਣ ਵਾਲਾ ਰੋਗਾਣੂ) ਨਾਂਅ ਦਾ ਵਾਇਰਸ ਏਡਜ਼ ਦੀ ਬਿਮਾਰੀ ਲਈ ਜ਼ਿੰਮੇਵਾਰ ਹੈ। ਐਚ.ਆਈ.ਵੀ ਸਰੀਰ ਦੇ ਇਮਿਊਨ ਸਿਸਟਮ ਸੈੱਲਸ ਨੂੰ ਖ਼ਤਮ ਜਾਂ ਨੁਕਸਾਨ ਪਹੁੰਚਾਉਂਦਾ ਹੈ| ਐਚ.ਆਈ.ਵੀ ਦੀਆਂ ਦੋ ਕਿਸਮਾਂ ਟਾਈਪ I ਤੇ II ਹਨ। ਟਾਈਪ I ਭਾਰਤ ਵਿਚ ਬਹੁਤ ਹੀ ਆਮ ਹੈ। ਡਬਲਿਊ.ਐਚ.ਓ ਅਨੁਸਾਰ ਐਚਆਈਵੀ, ਇੱਕ ਪ੍ਰਮੁੱਖ ਗਲੋਬਲ ਜਨ- ਸਿਹਤ ਦਾ ਮੁੱਦਾ ਹੈ, ਜਿਸ ਕਾਰਣ ਹੁਣ ਤੱਕ 35 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ| ਸਾਲ 2015 ਵਿੱਚ ਪੂਰੇ ਵਿਸ਼ਵ ਵਿਚ ਲਗਭਗ 1.1 ਲੱਖ (940 000-1.3 ਲੱਖ) ਲੋਕਾਂ ਦੀ ਮੌਤ ਐਚ.ਆਈ.ਵੀ ਨਾਲ ਸੰਬੰਧਿਤ ਕਾਰਣਾਂ ਕਰਕੇ ਹੋਈ ਹੈ|
ਬਹੁਤਾ ਕਰਕੇ ਐਚ. ਆਈ. ਵੀ. ਰੋਗਾਣੂ ਵੀਰਜ, ਰੋਗਾਣੂ ਪ੍ਰਭਾਵਿਤ ਖੂਨ, ਬਦਕਾਰੀ, ਵੇਸਵਾਗਮਨੀ, ਯੋਨੀ ਦ੍ਰਵਾਂ, ਨਸ਼ਿਆਂ ਦੀਆਂ ਦੂਸ਼ਤ ਸਰਿੰਜਾਂ ਅਤੇ ਪ੍ਰਭਾਵਿਤ ਮਾਂ ਦੇ ਦੁੱਧ ਤੋਂ ਆਸਾਨੀ ਨਾਲ ਫੈਲ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਰੋਗ ਲਈ ਬਹੁਤਾ ਕਰਕੇ ਬਦਕਾਰੀ ਕਰਨ ਵਾਲੇ, ਬਲਾਤਕਾਰੀ, ਨਸ਼ੇੜੀ ਲੋਕੀਂ ਅਤੇ ਨੀਮ ਹਕੀਮ ਜ਼ਿੰਮੇਵਾਰ ਹੁੰਦੇ ਹਨ।

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਵਿਸ਼ਵ ਭਰ ਵਿਚ ਏਡਜ਼ ਦੀ ਬਿਮਾਰੀ ਸੰਨ 1981 ਦੌਰਾਨ ਅਫਰੀਕਨ ਮੁਲਕਾਂ ਤੋਂ ਸ਼ੁਰੂ ਹੋਈ ਸੀ। ਇਹ ਬਿਮਾਰੀ ਇਥੋਂ ਤੱਕ ਵਧ ਗਈ ਹੈ ਕਿ ਹੁਣ ਤਾਂ ਸਵਿਟਜ਼ਰਲੈਂਡ ਵਰਗੇ ਮੁਲਕ ਦੇ ਹਸਪਤਾਲਾਂ ਵਿਚ ਵੀ ਕੋਈ 80 ਫ਼ੀਸਦੀ ਬਿਸਤਰੇ ਏਡਜ਼ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਅਫਰੀਕਾ ਦੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦੀ ਹੋਂਦ ਲਈ ਇਹ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਭਾਰਤ ਵਿਚ ਇਸ ਮਨਹੂਸ ਬਿਮਾਰੀ ਦਾ ਪਹਿਲਾ ਕੇਸ ਸੰਨ 1986 ਦੌਰਾਨ ਚੇਨਈ ਵਿਖੇ ਸਾਹਮਣੇ ਆਇਆ ਸੀ, ਹੁਣ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਸਰਕਾਰੀ ਤੇ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ 30 ਲੱਖ ਤੋਂ 35 ਲੱਖ ਦੇ ਦਰਮਿਆਨ ਹੋ ਚੁੱਕੀ ਹੈ। ਜੇਕਰ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਨੇ ਇਸ ਬਿਮਾਰੀ ਵੱਲ ਹੋਰ ਲਾਪਰਵਾਹੀ ਵਰਤੀ ਤਾਂ ਨਤੀਜੇ ਬਹੁਤ ਹੀ ਗੰਭੀਰ ਸਾਬਤ ਹੋ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਤਾਂ ਕੋਈ ਵੀ ਐਸਾ ਕਰਮਾਂ ਵਾਲਾ ਮੁਲਕ ਜਾਂ ਕੌਮ ਨਹੀਂ ਰਹੀ ਜਿਥੇ ਇਸ ਬਿਮਾਰੀ ਦੇ ਭੂਤ ਦਾ ਪਸਾਰਾ ਨਾ ਹੋਇਆ ਹੋਵੇ।

ਅੰਕੜਿਆਂ ਮੁਤਾਬਿਕ 14-19 ਸਾਲ ਦੀ ਯੁਵਕ ਪੀੜ੍ਹੀ ਇਸ ਬਿਮਾਰੀ ਦੇ ਜਾਲ ਵਿਚ ਅਣਭੋਲਤਾ ਨਾਲ ਜਲਦੀ-ਜਲਦੀ ਫਸ ਰਹੀ ਹੈ। ਇਸ ਦੀ ਚਿੰਤਾ ਕਰਨ ਦੇ ਨਾਲ-ਨਾਲ ਸਾਨੂੰ ਚੇਤੰਨ ਹੋਣ ਦੀ ਵੀ ਲੋੜ ਹੈ। ਕਿਉਂਕਿ ਇਸ ਬਿਮਾਰੀ ਦਾ ਹਾਲੀਂ ਤੱਕ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਦੀ ਰੋਕਥਾਮ ਕਰਨ ਵਿਚ ਹੀ ਬਚਾਓ ਹੈ, ਨਹੀਂ ਤਾਂ ਸਿੱਟੇ ਵਜੋਂ ਲਾਇਲਾਜ ਰੋਗ ਸਾਡੇ ਪੱਲੇ ਪੈ ਜਾਣਗੇ ਜਿਸ ਨਾਲ ਸੰਸਾਰ ਭਰ ਵਿਚ ਹਾਲ-ਦੁਹਾਈ ਮਚ ਸਕਦੀ ਹੈ ਅਤੇ ਘਰਾਂ ਦੇ ਘਰ ਉੱਜੜ ਸਕਦੇ ਹਨ।

ਇਸ ਵਾਇਰਸ ਤੋਂ ਪ੍ਰਭਾਵਤ ਮਨੁੱਖ ਨਾਲ ਸੰਭੋਗ ਕਰਨ ਜਾਂ ਇਸ ਵਾਇਰਸ ਨਾਲ ਪ੍ਰਭਾਵਿਤ ਨਸ਼ੇ ਦੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨ ਨਾਲ ਇਹ ਬਿਮਾਰੀ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਇਹ ਰੋਗ ਪ੍ਰਭਾਵਿਤ ਮਾਂ ਤੋਂ ਬੱਚੇ ਨੂੰ ਪੈਦਾਇਸ਼ ਤੋਂ ਪਹਿਲਾਂ, ਪੈਦਾਇਸ਼ ਸਮੇ ਜਾਂ ਪੈਦਾਇਸ਼ ਤੋਂ ਪਿੱਛੋਂ ਵੀ ਲੱਗ ਸਕਦਾ ਹੈ। ਅਗਰ ਤੁਸੀਂ ਆਪਣੇ ਸਰੀਰ ’ਤੇ ਕੋਈ ਟੈਟੂ ਬਣਵਾਉਂਦੇ ਹੋ ਜਾਂ ਆਪਣੇ ਕੰਨ ਵਿੰਨ੍ਹਵਾਉਂਦੇ ਹੋ, ਐਕਿਉਪੰਕਚਰ ਅਤੇ ਦੰਦ ਦਾ ਇਲਾਜ ਕਰਾਉਂਦੇ ਹੋ ਤਾਂ ਐਚ.ਆਈ.ਵੀ ਹੋਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ, ਇਸ ਲਈ ਸਾਵਧਾਨ ਰਹੋ| ਡਾਕਟਰਾਂ ਵੱਲੋਂ ਮਨੁੱਖ ਨੂੰ ਐਚ. ਆਈ. ਵੀ. ਤੋਂ ਪ੍ਰਭਾਵਤ ਖੂਨ ਚੜ੍ਹਾਉੇਣ ਨਾਲ ਵੀ ਇਹ ਬੀਮਾਰੀ ਲੱਗ ਜਾਂਦੀ ਹੈ।
ਇਹ ਇਕ ਮਿਥ ਅਤੇ ਕਲਪਤ ਵਹਿਮ ਹੈ ਕਿ ਇਹ ਬਿਮਾਰੀ ਛੂਤ ਦੀ ਬਿਮਾਰੀ ਵਾਂਗ ਸਾਂਝਾ ਤੋਲੀਆ ਵਰਤਣ, ਇਕੋ ਹੀ ਗੁਸਲਖਾਨੇ ਵਿਚ ਨਹਾਉਣ, ਇਕ ਲੈਟਰੀਨ ਵਰਤਣ, ਇੱਕੋ ਘਰ ਵਿਚ ਰਹਿਣ, ਭਾਂਡੇ ਵਰਤਣ ਜਾਂ ਫਿਰ ਮੱਛਰਾਂ ਦੇ ਕੱਟਣ ਨਾਲ ਲਗਦੀ ਹੈ।
ਅਜੀਬ ਗੱਲ ਹੈ ਕਿ ਰੋਗ ਦੀ ਲਾਗ ਤੋਂ ਕਈ ਵਾਰੀ 5-10 ਸਾਲ ਬਾਅਦ ਤੱਕ ਵੀ ਇਸ ਰੋਗ ਦਾ ਪਤਾ ਨਹੀਂ ਲਗਦਾ। ਜੇਕਰ ਮੈਡੀਕਲ ਟੈਸਟ ਨਾ ਕਰਾਇਆ ਜਾਵੇ ਤਾਂ ਪ੍ਰਭਾਵਿਤ ਬੰਦਾ ਕਈ-ਕਈ ਸਾਲ ਨੌਂ-ਬਰ-ਨੌਂ ਅਤੇ ਸਿਹਤਮੰਦ ਦਿਖਾਈ ਦਿੰਦਾ ਰਹਿੰਦਾ ਹੈ ਪਰ ਅਸਲ ਵਿਚ ਉਹ ਬਿਮਾਰ ਹੁੰਦਾ ਹੈ। ਹੌਲੀ-ਹੌਲੀ ਰੋਗ ਦਾ ਵਾਇਰਸ ਮਨੁੱਖ ਦੇ ਟੀ-4 ਸੈਲ਼ਾਂ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਬੀਮਾਰੀ ਦਾ ਟਾਕਰਾ ਕਰਨ ਦੀ ਸਰੀਰਕ ਸੁਰੱਖਿਆ ਸ਼ਕਤੀ ਘਟਦੀ-ਘਟਦੀ ਆਖਰ ਖ਼ਤਮ ਹੋ ਜਾਂਦੀ ਹੈ।
ਏਡਜ਼ ਦੇ ਪ੍ਰਮੁੱਖ ਲੱਛਣ ਇਨਫਲੂਏਨਜ਼ਾ (ਫ਼ਲੂ), ਸਿਰ ਪੀੜ, ਬੁਖ਼ਾਰ, ਗਲੇ ਵਿੱਚ ਖਰਾਸ਼, ਮਾਸਪੇਸ਼ੀਆਂ ਵਿਚ ਪਰੇਸ਼ਾਨੀ ਹੋਣਾ, ਮੂੰਹ ਜਾਂ ਜਣਨ-ਅੰਗਾਂ ਵਿਚ ਫੋੜਾ, ਲਿੰਫ ਗ੍ਰੰਥੀ ਵਿਚ ਸੁੱਜਨ ਮੁੱਖ ਤੌਰ ‘ਤੇ ਗਰਦਨ, ਜੋੜਾਂ ਵਿਚ ਦਰਦ, ਦਸਤ, ਰਾਤ ਵਿਚ ਪਸੀਨਾ ਆਉਣਾ, ਸਥਿਰ ਥਕਾਵਟ, ਬਿਨਾਂ ਕਾਰਣ ਵਜਨ ਘੱਟ ਹੋਣਾ, ਤੇਜ਼ ਗਤੀ ਨਾਲ ਸੰਕ੍ਰਮਣ ਦੀ ਨਾਲ ਪ੍ਰਭਾਵਿਤ ਹੋ ਜਾਣਾ, ਬੇਵਜਹ ਵਜਨ ਘੱਟ ਹੋਣਾ, ਖੰਘ ਅਤੇ ਸਾਹ ਚੜ੍ਹਨਾ, ਜੀਭ ’ਤੇ ਚਿੱਟੇ ਚਟਾਕ ਜਾਂ ਜੀਭ ਜਾਂ ਮੂੰਹ ਵਿਚ ਅਸਾਧਾਰਣ ਜ਼ਖਮ, ਚਮੜੀ ’ਤੇ ਧੱਫੜ ਪੈਣਾ ਅਤੇ ਧੁੰਦਲੀ ਜਾਂ ਵਿਕਰਿਤ ਦ੍ਰਿਸ਼ਟੀ ਆਦਿ ਹਨ ਜਿਸ ਲਈ ਡਾਕਟਰੀ ਮੁਆਇਨੇ ਨਾਲ ਹੀ ਬਿਮਾਰੀ ਦਾ ਸਹੀ ਪਤਾ ਲੱਗ ਸਕਦਾ ਹੈ।
ਏਡਜ਼ ਪ੍ਰਤੀ ਜਾਗਰੂਕਤਾ ਰੈਲੀਆਂ, ਸੈਮੀਨਾਰ ਅਤੇ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਨਿੱਗਰ ਤੇ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਸਾਨੂੰ ਸਮਾਜਿਕ ਬੁਰਾਈਆਂ ਵਿਰੁੱਧ ਜੂਝਣ ਦੀ ਲੋੜ ਹੋਵੇਗੀ। ਵਿਦਿਅਕ ਅਦਾਰਿਆਂ ਵਿਚ ਵੀ ਇਸ ਵਿਸ਼ੇ ਨੂੰ ਪੜ੍ਹਾਉਣ ਨਾਲ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਇਸ ਕਾਰਜ ਲਈ ਵੱਡੇ-ਵੱਡੇ ਧੂੰਆਂਧਾਰ ਭਾਸ਼ਣਾਂ ਨਾਲ ਨਹੀਂ ਸਗੋਂ ਧਾਰਮਿਕ, ਸਮਾਜਿਕ, ਸਿਆਸੀ ਅਤੇ ਵਿਦਿਅਕ ਅਦਾਰਿਆ ਨੂੰ ਤਨੋਂ ਮਨੋਂ ਮਿਹਨਤ ਕਰਨ ਦੀ ਲੋੜ ਹੈ। ਅਸਲ ਵਿਚ ਸਹੀ ਮਰਯਾਦਾ ਨਾਲ ਰੋਕਥਾਮ ਕਰਨ ਵਿਚ ਹੀ ਬਚਾਓ ਹੈ।
ਏਡਜ਼/ਐਚ.ਆਈ.ਵੀ ਦੇ ਖ਼ਿਲਾਫ਼ ਲੜਾਈ ਵਿਚ ਲਾਲ ਰਿੱਬਨ ਨੂੰ, ਐਚ.ਆਈ.ਵੀ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੰਟਰਨੈਸ਼ਨਲ ਪ੍ਰਤੀਕ ਵਜੋਂ ਵਰਤਿਆ ਗਿਆ ਹੈ| ਏਡਜ਼ ਹੈਲਪਲਾਈਨ (ਟੋਲ ਫ੍ਰੀ ਨੰਬਰ) – 1097 ਹੈ।
ਇਸ ਦਿਨ ਹਰ ਪ੍ਰਾਣੀ ਨੂੰ ਪ੍ਰਣ ਕਰਨ ਦੀ ਲੋੜ ਹੈ ਕਿ ਏਡਜ਼ ਦੀ ਜ਼ਹਿਰੀਲੀ ਧੁੰਦ ਖਿਲਾਰਨ ਦੀ ਥਾਂ ਅਸੀਂ ਮਨੁੱਖੀ ਕਦਰਾਂ-ਕੀਮਤਾਂ ਦੇ ਪਹਿਰੇਦਾਰ ਬਣੀਏ ਅਤੇ ਇਸ ਪਵਿੱਤਰ ਧਰਤੀ ਉੱਪਰ ਨੈਤਿਕਤਾ, ਧਰਮ ਅਨੁਸਾਰ ਜੀਵਨ ਢੰਗ, ਅਮਨ ਤੇ ਸ਼ਾਂਤੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਏਡਜ਼ ਨੂੰ ਖਤਮ ਕਰਨ ਦਾ ਟੀਚਾ ਮਿਥੀਏ।  ਜੈ ਹਿੰਦ !!

vijay photo
ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਦੁਨੀਆਂ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦਾ ਗਣਤੰਤਰ ਦਿਵਸ – ਇੱਕ ਨਜ਼ਰ

26 ਜਨਵਰੀ, 1950 ਭਾਰਤ ਦੇ ਕੈਲੰਡਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ। ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਹ ਉਹ ਆਦਰ ਅਤੇ ਸਨਮਾਨ ਵਾਲਾ ਦਿਨ ਹੈ,


Print Friendly
Important Days0 Comments

ਅੱਜ ਸਾਰੇ ਸੰਸਾਰ ਵਿੱਚ ਹੋਣਗੇ ਦਿਨ ਅਤੇ ਰਾਤ ਬਰਾਬਰ – (21 ਮਾਰਚ)

ਸਾਰੇ ਸੰਸਾਰ ਵਿੱਚ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਕਿਉਂਕਿ ਇਨ੍ਹਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ, ਇਨ੍ਹਾਂ ਨੂੰ


Print Friendly
Important Days0 Comments

ਬੱਚੇ ਭੁੱਲ ਜਾਂਦੇ ਨੇ ਪਿਤਾ ਦੀ ਭੂਮਿਕਾ (ਅੰਤਰਰਾਸ਼ਟਰੀ ਪਿਤਾ ਦਿਵਸ ‘ਤੇ ਵਿਸ਼ੇਸ਼)

ਅੰਤਰਰਾਸ਼ਟਰੀ ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਸਮਾਜ ਵਿਚ ਮਾਂ-ਪੁੱਤ ਅਤੇ ਮਾਵਾਂ-ਧੀਆਂ ਦਾ ਰਿਸ਼ਤਾ ਅਹਿਮ ਥਾਂ ਰੱਖਦਾ ਹੈ, ਪਰ ਇਸ ਦੇ ਨਾਲ ਹੀ ਆਪਣੀ


Print Friendly