Print Friendly
ਹੱਕ-ਸੱਚ ਦੀ ਜਿੱਤ ਦਾ ਪ੍ਰਤੀਕ – ਬੰਦੀ ਛੋੜ ਦਿਵਸ !

ਹੱਕ-ਸੱਚ ਦੀ ਜਿੱਤ ਦਾ ਪ੍ਰਤੀਕ – ਬੰਦੀ ਛੋੜ ਦਿਵਸ !

ਹਰ ਸਾਲ ਜਿੱਥੇ ਸਮੁੱਚੇ ਭਾਰਤ ਵਾਸੀ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ, ਉੱਥੇ ਸਮੁੱਚਾ ਸਿੱਖ ਪੰਥ ਇਸ ਨੂੰ ਅਸਲ ਵਿਚ ਹੱਕ-ਸੱਚ ਦੀ ਜਿੱਤ ਵਜੋਂ ਬੰਦੀ ਛੋੜ ਦਿਵਸ ਦੇ ਰੂੁਪ ਵਿਚ ਮਨਾ ਕੇ ਆਪਣੇ ਵਿਰਸੇ ‘ਤੇ ਮਾਣ ਮਹਿਸੂਸ ਕਰਦਾ ਹੈ |
ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਜਦ ਮੀਰੀ-ਪੀਰੀ ਦੇ ਮਾਲਕ, ਬੰਦੀ-ਛੋੜ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਪਹੁੰਚੇ ਅਤੇ ਗੁਰੂ ਦਰਸ਼ਨਾਂ ਲਈ ਬਿਹਬਲ ਹੋਈਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ | ਨਿਰਸੰਦੇਹ ਇਹ ਇਕ ਸੱਚਾਈ ਦੀ ਕੂੁੜ ਉੱਪਰ ਅਤੇ ਸਬਰ ਦੀ ਜਬਰ ਉੱਪਰ ਜਿੱਤ ਦਾ ਮੁਬਾਰਕ ਮੌਕਾ ਸੀ, ਜਿਸ ਨੂੰ ਸੰਗਤਾਂ ਨੇ ਅਤਿਅੰਤ ਖੁਸ਼ੀ ਵਿਚ ਦੀਪਮਾਲਾ ਕਰਕੇ ਮਨਾਇਆ |
ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਮਕਸਦ ਲਈ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਕਿ ਉਹ ਇਸ ਸੱਚ ਦੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗਾ | ਪਰ ਦਲਿ ਭੰਜਨ ਗੁਰ ਸੂਰਮੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਸੰਭਾਲਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਅਤੇ ਚੰਗੇ ਘੋੜੇ ਅਤੇ ਸ਼ਸਤਰ ਭੇਟਾ ਵਜੋਂ ਲਿਆਉਣ ਦੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਕਿ ਜ਼ੁਲਮ ਅਤੇ ਜਬਰ ਅੱਗੇ ਝੁਕਿਆ ਨਹੀਂ ਜਾਵੇਗਾ ਅਤੇ ਸੱਚ ਦੀ ਸਦਾਅ ਧੀਮੀ ਹੋਣ ਦੀ ਬਜਾਏ ਹੋਰ ਉੱਚੀ ਹੋਵੇਗੀ |
ਜਹਾਂਗੀਰ ਪਾਸ ਵੀ ਇਹ ਸੋਆਂ ਪੁੱਜਦੀਆਂ ਰਹੀਆਂ | ਗੁਰੂ ਜੀ ਨੂੰ ਦਿੱਲੀ ਬੁਲਾ ਭੇਜਿਆ | ਗੁਰੂ ਜੀ ਦੇ ਦਿੱਲੀ ਪਹੁੰਚਣ ‘ਤੇ ਜਹਾਂਗੀਰ ਨੇ ਇਸ ਸੱਚ ਦੀ ਆਵਾਜ਼ ਤੋਂ ਵਿਸ਼ੇਸ਼ ਖ਼ਤਰਾ ਅਨੁਭਵ ਕਰਦਿਆਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ | ਗੁਰੂ ਜੀ ਜਦ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਸਨ ਤਾਂ ਪੰਜਾਬ ਦੇ ਸਿੱਖਾਂ ਵਿਚ ਵਿਸ਼ੇਸ਼ ਤੌਖਲਾ ਤੇ ਬੇਚੈਨੀ ਵਧ ਗਈ | ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿਚ ਸਿੱਖ ਸੰਗਤਾਂ ਮਿਸ਼ਾਲਾਂ ਜਗਾ ਕੇ ਗੁਰ-ਸ਼ਬਦ ਪੜ੍ਹਦੀਆਂ ਜਲੂਸਾਂ ਦੀ ਸ਼ਕਲ ਵਿਚ ਵਿਖਾਵੇ ਕਰਦੀਆਂ | ਕਈ ਜਥੇ ਪੰਜਾਬ ਤੋਂ ਚੱਲ ਕੇ ਗਵਾਲੀਅਰ ਪੁੱਜਦੇ, ਕਿਲ੍ਹੇ ਦੀਆਂ ਪ੍ਰਕਰਮਾ ਕਰਦੇ ਅਤੇ ਉਹਨਾਂ ਕੰਧਾਂ ਨੂੰ ਚੁੰਮ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਵਾਪਸ ਪਰਤਦੇ | ਕਈ ਇਨਸਾਫ-ਪਸੰਦ ਮੁਸਲਮਾਨਾਂ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਿਹਾਅ ਕਰਨ ਦੀਆਂ ਅਪੀਲਾਂ ਜਹਾਂਗੀਰ ਨੂੰ ਲਿਖ ਭੇਜੀਆਂ |
ਜਹਾਂਗੀਰ ਦੀ ਪਤਨੀ ਨੂਰਜਹਾਂ ਜੋ ਸਾਈਾ ਮੀਆਂ ਮੀਰ ਜੀ ਦੀ ਸ਼ਿਸ਼ ਸੀ, ਉਸ ਨੇ ਆਪਣੇ ਪਤੀ ਨੂੰ ਗੁਰੂ-ਘਰ ਦੀ ਅਜ਼ਮਤ ਵਡਿਆਈ ਬਾਰੇ ਸਮਝਾਇਆ | ਇਹ ਸਾਰਾ ਹਾਲ ਤੱਕ ਸੁਣ ਕੇ ਬਾਦਸ਼ਾਹ ਆਪ ਵੀ ਸਮਝ ਗਿਆ ਕਿ ਇਸ ਲਹਿਰ ਨੂੰ ਬਹੁਤੀ ਦੇਰ ਦਬਾਇਆ ਨਹੀਂ ਜਾ ਸਕਦਾ | ਸੋ, ਇਸ ਤਰ੍ਹਾਂ ਉਸ ਨੇ ਗੁਰੂ ਜੀ ਨਾਲ ਸੁਲਾਹ ਕਰਨੀ ਹੀ ਠੀਕ ਸਮਝੀ ਅਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜ ਦਿੱਤੇ | ਗੁਰੂ ਜੀ ਨੇ ਉਸ ਕਿਲ੍ਹੇ ਵਿਚ ਕੈਦ 52 ਰਾਜਿਆਂ ਦੀ ਦਰਦ ਪੁਕਾਰ ਸੁਣ ਉਨ੍ਹਾਂ ਨੂੰ ਵੀ ਰਿਹਾਅ ਕਰਵਾਇਆ ਅਤੇ ਆਪ ਜੀ ਬੰਦੀ ਛੋੜ ਦੇ ਨਾਮ ਨਾਲ ਪ੍ਰਸਿੱਧ ਹੋਏ |
ਗੁਰੂ ਜੀ ਇਸ ਇਤਿਹਾਸਕ ਮੌਕੇ ‘ਤੇ ਰਿਹਾਅ ਹੋ ਕੇ ਅੰਮਿ੍ਤਸਰ ਪਹੁੰਚੇ |
ਸਿੱਖਾਂ ਵੱਲੋਂ ਇਸ ਅਹਿਮ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਸਰਬੱਤ ਖ਼ਾਲਸਾ ਦੇ ਰੂਪ ਵਿਚ ਇਕੱਤਰ ਹੋ ਕੇ ਪੰਥਕ ਹਿੱਤਾਂ ਲਈ ਗੁਰਮਤੇ ਦੇ ਰੂਪ ਵਿਚ ਮਹੱਤਵਪੂਰਨ ਫ਼ੈਸਲੇ ਲੈਣ ਦੀ ਪ੍ਰਥਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ ਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ ਸਰਬੱਤ ਖ਼ਾਲਸਾ ਅੰਮਿ੍ਤਸਰ ਵਿਖੇ ਇਕੱਤਰ ਹੁੰਦਾ, ਜਿੱਥੇ ਦਰਪੇਸ਼ ਕੌਮੀ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ ਸਨ | ਸਿੱਖਾਂ ਲਈ ਬੰਦੀ ਛੋੜ ਦਿਵਸ ਦੋ ਮਹਾਨ ਸ਼ਖ਼ਸੀਅਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਕੇ ਸਮੁੱਚੇ ਪੰਥ ਨੂੰ ਆਪਣੇ ਇਤਿਹਾਸ ‘ਤੇ ਫ਼ਖਰ ਕਰਨ ਦੀ ਯਾਦ ਦਿਵਾਉਂਦਾ ਹੈ |
ਬੰਦੀ ਛੋੜ ਦਿਵਸ ਦੇ ਮੌਕੇ ‘ਤੇ ਅਸੀਂ ਜਿੱਥੇ ਹੱਕ, ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ ਨੂੰ ਹਰ ਸਿੱਖ ਨੇ ਦਿ੍ੜ੍ਹ ਕਰਨਾ ਹੈ ਉੱਥੇ ਸਿੱਖੀ ਸਿਦਕ ਦੀ ਪ੍ਰਪੱਕਤਾ ਅਤੇ ਉਹ ਵੀ ਬੰਦ-ਬੰਦ ਕਟਵਾਏ ਜਾਣ ਤੱਕ ਦੀ ਪ੍ਰਪੱਕਤਾ ਨੂੰ ਹੱਡੀਂ ਰਚਾਉਣਾ ਹੈ | ਰੋਮ-ਰੋਮ ਵਿਚ ਵਸਾਉਣਾ ਹੈ | ਆਪਣੇ ਹਿਰਦੇ ਦੀਆਂ ਅੰਧੇਰੀਆਂ ਗ਼ੁਫ਼ਾਵਾਂ ਵਿਚ ਗੁਰਮਤਿ ਗਿਆਨ ਦੇ ਦੀਪਕ ਦੀ ਰੌਸ਼ਨੀ ਨਾਲ ਬਿਬੇਕ ਬੁੱਧ ਦੇ ਧਾਰਨੀ ਬਣਨਾ ਹੈ | ਸਿੱਖ ਇਤਿਹਾਸ ਵਿੱਚੋਂ ਬੰਦੀ ਛੋੜ ਦਿਵਸ ਤਿਉਹਾਰ ਸਬੰਧੀ ਐਸੀ ਹੀ ਪ੍ਰੇਰਨਾ ਮਿਲਦੀ ਹੈ, ਜਿਸ ‘ਤੇ ਅੱਜ ਦੇ ਸੰਕਟਮਈ ਸਮੇਂ ਵਿਚ ਚੱਲਣ ਦੀ ਅਤਿਅੰਤ ਜ਼ਰੂਰਤ ਹੈ |

ਜੱਥੇਦਾਰ ਅਵਤਾਰ ਸਿੰਘ

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

http://beta.ajitjalandhar.com/supplement/20131103/33.cms

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਯੁੱਗ ਪ੍ਰਵਰਤਕ ਸਵਾਮੀ ਵਿਵੇਕਾਨੰਦ (12 ਜਨਵਰੀ ਜਨਮ ਦਿਨ ਮੌਕੇ)

ਭਾਰਤੀ ਸੰਸਕ੍ਰਿਤੀ ਨੂੰ ਮਾਣਮੱਤਾ ਸਥਾਨ ਪ੍ਰਦਾਨ ਕਰਨ ਵਾਲੇ ਅਤੇ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ 1863 ‘ਚ ਕਲਕੱਤਾ ਦੇ ਇਕ


Print Friendly
Important Days0 Comments

ਭੈਣ-ਭਰਾ ਦੇ ਅਟੁੱਟ ਅਨਮੋਲ ਅਤੇ ਅਣਭੋਲ ਰਿਸ਼ਤੇ ਦਾ ਤਿਉਹਾਰ – ਰੱਖੜੀ (26 ਅਗਸਤ ਤੇ ਵਿਸ਼ੇਸ਼)

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਅਤੇ ਅੰਗੇਰਜ਼ੀ ਮਹੀਨਿਆਂ ਵਿਚ ਅਗਸਤ ਵਿਚ ਮਨਾਇਆ ਜਾਂਦਾ ਹੈ। ਰੱਖੜੀ ਨੂੰ


Print Friendly
Great Men0 Comments

ਡਾ. ਏ ਪੀ ਜੇ ਅਬਦੁਲ ਕਲਾਮ

ਭਾਰਤ ਰਤਨ ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਇੱਕ ਭਾਰਤੀ ਵਿਗਿਆਨੀ ਸੀ ਜੋ ਕਿ ਭਾਰਤ ਦੇ 11ਵੇਂ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਆਰੰਭਕ ਜੀਵਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ


Print Friendly