Print Friendly
ਕਿਰਤ ਦਾ ਦੇਵਤਾ – ਬਾਬਾ ਵਿਸ਼ਵਕਰਮਾ ਦਿਵਸ – 8 ਨਵੰਬਰ ‘ਤੇ ਵਿਸ਼ੇਸ਼

ਕਿਰਤ ਦਾ ਦੇਵਤਾ – ਬਾਬਾ ਵਿਸ਼ਵਕਰਮਾ ਦਿਵਸ – 8 ਨਵੰਬਰ ‘ਤੇ ਵਿਸ਼ੇਸ਼

ਅੱਜ ਸਵਾਲ ਉਠ ਰਿਹਾ ਹੈ ਕਿ ਸੰਸਾਰ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ। ਇਤਿਹਾਸ ਦੇ ਵੱਖ-ਵੱਖ ਖੋਜੀ ਆਪਣੀ ਖੋਜ ਦੇ ਆਧਾਰ ‘ਤੇ ਲਿਖ ਜ਼ਰੂਰ ਰਹੇ ਹਨ, ਪਰ ਤਸੱਲੀਬਖਸ਼ ਉਤਰ ਨਾ ਹੋਣ ਕਾਰਨ ਇਹ ਤਾਣੀ ਸੁਲਝਣ ਦੀ ਬਜਾਇ ਹੋਰ ਉਲਝਦੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਜੀ ਦੀ 21ਵੀਂ ਪਉੜੀ ਵਿਚ ਬੜਾ ਸਪਸ਼ਟ ਉਤਰ ਦਿੰਦੇ : ‘ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੈ ਜਾਣੈ ਸੋਈ॥’ ਜਿਵੇਂ ਮਿਥਿਆਸ ਅਨੁਸਾਰ ਬਾਰਿਸ਼ ਦਾ ਦੇਵਤਾ ਇੰਦਰ ਮੰਨਿਆ ਜਾਂਦਾ ਹੈ, ਧਨ ਦੀ ਦੇਵੀ ਲਕਸ਼ਮੀ ਹੈ, ਵਿਦਿਆ ਤੇ ਸੰਗੀਤ ਦੀ ਦੇਵੀ ਸਰਸਵਤੀ ਨੂੰ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਬਾਬਾ ਵਿਸ਼ਵਕਰਮਾ ਜੀ ਨੂੰ ਦਸਤਕਾਰੀ ਦਾ ਦੇਵਤਾ ਕਿਹਾ ਜਾਂਦਾ ਹੈ। ਵਿਸ਼ਵਕਰਮਾ ਜੀ ਬਹੁਤ ਵਧੀਆ ਸ਼ਿਲਪਕਾਰ ਸਨ। ਉਨ੍ਹਾਂ ਨੂੰ ਭਵਨ ਕਲਾ ਨਿਰਮਾਣ ਦੇ ਮੋਢੀ ਮੰਨਿਆ ਜਾਂਦਾ ਹੈ। ਅੰਗਰੇਜ਼ ਲੇਖਕ ਜੌਹਨ ਰੌਬਰਟਸ ਵੱਲੋਂ ਆਪਣੀ ਪੁਸਤਕ ‘ਵਿਸ਼ਵਕਰਮਾ ਐਂਡ ਹਿਜ ਜਨਰੇਸ਼ਨ’ ਵਿਚ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਨੂੰ ਸ਼ਿੰਗਾਰਨ ਵਾਲਾ ਪਹਿਲਾ ਮਨੁੱਖ ਕਿਹਾ ਗਿਆ ਹੈ। ਰਿਗਵੇਦ ਵਿਚ ਸ੍ਰੀ ਵਿਸ਼ਵਕਰਮਾ ਜੀ ਨੂੰ ਸਰਵਦਰਸੀ ਦੱਸਿਆ ਗਿਆ ਹੈ। ਇਸ ਦੀ ਪੁਸ਼ਟੀ ਜਰਮਨ ਲੇਖਕ ਮਿਸਟਰ ਮੈਨਰੇਗਰ ਆਪਣੀ ਪੁਸਤਕ ‘ਹਿਸਟਰੀ ਆਫ਼ ਦੀ ਵਰਲਡ’ ਵਿਚ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਵਿਸ਼ਵਕਰਮਾ ਜੀ ਨੇ ਵਿਸ਼ਨੂੰ ਦਾ ਚੱਕਰ, ਜਗਨ ਨਾਥ ਦੀ ਮੂਰਤੀ, ਸ਼ਿਵਜੀ ਦਾ ਤ੍ਰਿਸ਼ੂਲ, ਕੁਬੇਰ ਦੇ ਹਥਿਆਰ, ਦੇਵੀਆਂ ਦੇ ਗਹਿਣੇ ਤਿਆਰ ਕਰਕੇ ਉਨ੍ਹਾਂ ਨੂੰ ਦਿੱਤੇ। ਭਾਵੇਂ ਬਾਬਾ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦੇ ਰਚਨਹਾਰੇ ਕਿਹਾ ਜਾਂਦਾ ਹੈ, ਪਰ ਉਨ੍ਹਾਂ ਤੋਂ ਉਪਰ ਵੀ ਕੋਈ ਸ਼ਕਤੀ ਸੀ ਜਿਸ ਦਾ ਕੋਈ ਭੇਦ ਨਹੀਂ ਪਾ ਸਕਿਆ, ਉਹ ਪਰਮ ਆਤਮਾ ਅਦ੍ਰਿਸ਼ਟ ਹੈ। ਉਸ ਨੂੰ ਕੋਈ ਨਹੀਂ ਵੇਖ ਸਕਦਾ ਪਰ ਉਹ ਕਣ-ਕਣ ਵਿਚ ਮੌਜੂਦ ਹੈ। ਸਾਰੇ ਤਕਨੀਕੀ ਮਾਹਿਰ ਟਿੱਕਾ ਭਾਈ ਦੂਜ ਵਾਲੇ ਦਿਨ ਬਾਬਾ ਵਿਸ਼ਵਕਰਮਾ ਜੀ ਅੱਗੇ ਅਰਦਾਸ ਕਰਕੇ ਆਪਣੇ ਔਜ਼ਾਰਾਂ ਨੂੰ ਧੂਫ-ਬੱਤੀ ਕਰਕੇ ਆਪਣੇ ਕੰਮ ਦੀ ਸਫ਼ਲਤਾ ਲਈ ਜੋਦੜੀ ਕਰਦੇ ਹਨ। ਇਹ ਦਿਨ ਮਹਾਂਰਿਸ਼ੀ ਵਿਸ਼ਵਕਰਮਾ ਜੀ ਪ੍ਰਤੀ ਅਥਾਹ ਸ਼ਰਧਾ ਦੇ ਪ੍ਰਗਟਾਵੇ ਵਾਲਾ ਦਿਨ ਹੋਣ ਕਾਰਨ ਵਿਸ਼ਵਕਰਮਾ ਜੀ ਦੀ ਫੋਟੋ ਰੱਖ ਕੇ ਹਵਨ ਕੀਤਾ ਜਾਂਦਾ ਹੈ ਅਤੇ ਫੋਟੋ ਨੂੰ ਮੱਥਾ ਟੇਕ ਕੇ ਗੁਣ-ਗਾਇਨ ਕੀਤਾ ਜਾਂਦਾ ਹੈ। ਅੱਜ ਵਿਗਿਆਨ ਦਾ ਯੁੱਗ ਹੈ। ਭਗਵਾਨ ਵਿਸ਼ਵਕਰਮਾ ਜੀ ਇਕ ਨੂਰੀ ਜੋਤ ਦੇ ਰੂਪ ਵਿਚ ਸੰਸਾਰ ‘ਤੇ ਆਏ ਅਤੇ ਹੁਨਰ, ਕਲਾ ਤੇ ਵਿਗਿਆਨ ਨੂੰ ਵਿਕਸਿਤ ਕੀਤਾ। – ਗੁਰਪ੍ਰੀਤ ਸਿੰਘ ਖਹਿਰਾ

ਵਿਸ਼ਵਕਰਮਾ ਪੁਰਾਣ ਦੇ (537) ਸਫਾ ਉਤੇ ਲਿਖਿਆ ਹੈ ਕਿ ਇਕ ਸਮੇਂ ਦੀ ਗੱਲ ਹੈ ਕਿ ਸਾਰੇ ਹੀ ਰਿਸ਼ੀ-ਮੁਨੀ ਅਤੇ ਦੇਵਤਿਆਂ ਨੇ ਇਕੱਠੇ ਹੋ ਕੇ ਉਸ ਰਚਨਹਾਰ ਭਗਵਾਨ ਵਿਸ਼ਵਕਰਮਾ ਜੀ ਦਾ ਅਸ਼ਵਮੇਧ ਯੱਗ ਸ਼ੁਰੂ ਕੀਤਾ ਅਤੇ ਰਿਸ਼ੀ ਮੁਨੀ ਵੇਦਾਂ ਦੇ ਮੰਤਰ ਉਚਾਰ ਕੇ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕਰਨ ਲੱਗੇ। ਸਾਰੇ ਹੀ ਰਿਸ਼ੀ-ਮੁਨੀ ਉਸ ਰਚਨਹਾਰ ਦੀ ਪੂਜਾ ਕਰਨ ਲੱਗੇ ਅਤੇ ਅੰਤਰ ਧਿਆਨ ਹੋ ਕੇ ਚਤੁਰਭੁਜੀ ਭਗਵਾਨ ਦੇ ਚਰਨਾਂ ਨਾਲ ਲਿਵਲੀਨ ਹੋ ਗਏ। ਇਨ੍ਹਾਂ ਸੇਵਾ-ਭਾਵ ਅਤੇ ਤਪੱਸਿਆ ਤੋਂ ਖੁਸ਼ ਹੋ ਕੇ ਆਕਾਸ਼ ਵਿਚੋਂ ਗੈਬੀ ਆਵਾਜ਼ ਆਈ ਜਾਂ ਜਿਸਨੂੰ ਰਿਸ਼ੀ ਲੋਕ ਆਕਾਸ਼ਬਾਣੀ ਵੀ ਕਹਿੰਦੇ ਹਨ। ਹੇ ਰਿਸ਼ੀਓ! ਤੁਹਾਡੀ ਸੇਵਾ ਅਤੇ ਭਗਤੀ ਭਾਵ ਤੋਂ ਮੈਂ ਬਹੁਤ ਹੀ ਖੁਸ਼ ਹੋਇਆ ਹਾਂ ਅਤੇ ਤੁਸੀਂ ਵਰ ਮੰਗੋ ਕੀ ਮੰਗਣਾ ਚਾਹੁੰਦੇ ਹੋ। ਅੱਗੋਂ ਰਿਸ਼ੀਆਂ ਨੇ ਬੇਨਤੀ ਕੀਤੀ, ਹੇ ਪ੍ਰਭੂ ਜੀ ਅਸੀਂ ਤੁਹਾਡੇ ਅਨੇਕਾਂ ਹੀ ਸਰੂਪਾਂ ਦੇ ਦਰਸ਼ਨ ਕੀਤੇ ਹਨ, ਪਰ ਸਾਡੇ ‘ਤੇ ਕ੍ਰਿਪਾ ਕਰੋ ਅਤੇ ਸਾਨੂੰ ਸ੍ਰਿਸ਼ਟੀ ਰਚਨ ਵਾਲਾ ਸਰੂਪ ਦਿਖਾਉ, ਜਿਸ ਸਰੂਪ ਵਿਚ ਤੁਸੀਂ ਇਸ ਸਾਰੀ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸਾਡੇ ‘ਤੇ ਕ੍ਰਿਪਾ ਕਰੋ ਤੇ ਸਾਡੀ ਮਨੋਕਾਮਨਾ ਪੂਰੀ ਕਰੋ। ਰਿਸ਼ੀਆਂ ਦੀ ਇਹ ਬੇਨਤੀ ਸੁਣ ਕੇ ਫਿਰ ਆਕਾਸ਼ਬਾਣੀ ਹੋਈ। ਉਹ ਗੈਬੀ ਆਵਾਜ਼ ਆਈ, ਹੇ ਰਿਸ਼ੀਓ! ਤੁਸੀਂ ਟਿੱਕਾ ਭਾਈ ਦੂਜ ਵਾਲੇ ਦਿਨ ਦਾ ਇੰਤਜ਼ਾਰ ਕਰੋ। ਉਸ ਦਿਨ ਸ੍ਰਿਸ਼ਟੀ ਰਚਨ ਵਾਲੇ ਸਰੂਪ ਦੇ ਤੁਹਾਨੂੰ ਦਰਸ਼ਨ ਹੋਣਗੇ। ਇਹ ਗੈਬੀ ਆਵਾਜ਼ ਸੁਣ ਕੇ ਸਾਰੇ ਹੀ ਰਿਸ਼ੀ-ਮੁਨੀ ਬਹੁਤ ਖੁਸ਼ ਹੋਏ ਅਤੇ ਟਿੱਕਾ ਭਾਈ ਦੂਜ ਵਾਲੇ ਦਿਨ ਦਾ ਇੰਤਜ਼ਾਰ ਕਰਨ ਲੱਗੇ। ਇਕ-ਇਕ ਮਿੰਟ ਸਕਿੰਟ ਵੀ ਸਾਲ ਵਾਂਗੂੰ ਬੀਤਦਾ ਸੀ। ਇੰਤਜ਼ਾਰ ਕਰਦਿਆਂ ਟਿੱਕਾ ਭਾਈ ਦੂਜ ਵਾਲਾ ਦਿਨ ਵੀ ਆ ਗਿਆ ਤਾਂ ਕੀ ਦੇਖਦੇ ਹਨ ਕਿ ਵਿਸ਼ਵਕਰਮਾ ਮੰਦਰ ਅੰਦਰ ਇਕ ਬੜਾ ਭਾਰੀ ਬੋਹੜ ਦਾ ਬ੍ਰਿਛ ਸੀ। ਉਸ ਦੇ ਥੱਲੇ ਰਚਨਹਾਰ ਭਗਵਾਨ ਵਿਸ਼ਵਕਰਮਾ ਜੀ ਦੇਵਤਿਆਂ ਸਮੇਤ ਆਸਣ ਲਗਾਈ ਬੈਠੇ ਸਨ। ਰਿਸ਼ੀਆਂ-ਮੁਨੀਆਂ ਅਤੇ ਸਾਰੇ ਹੀ ਲੋਕਾਂ ਨੇ ਹੁਮ-ਹੁਮਾ ਕੇ ਪ੍ਰਭੂ ਦੇ ਦਰਸ਼ਨ ਕੀਤੇ ਜਿਸ ਦੇ ਸਰੂਪ ਦਾ ਸ਼ਾਮ ਰੰਗ ਸੀ ਅਤੇ ਪੰਜ ਮੁੱਖ ਸੀ ਅਤੇ 10 ਭੁਜਾਂ ਸੀ ਜੋ ਸ੍ਰਿਸ਼ਟੀ ਦੀ ਰਚਨਾ ਕਰ ਰਹੀਆਂ ਸੀ ਅਤੇ ਪ੍ਰਭੂ ਜੀ ਦੇ ਸੱਜੇ ਤੇ ਖੱਬੇ ਪਾਸੇ ਰਿਸ਼ੀ –ਮੁਨੀ ਪ੍ਰਭੂ ਜੀ ਦਾ ਧਿਆਨ ਲਗਾ ਕੇ ਬੈਠੇ ਸੀ।

 

1. ਮਨੂ ਜੀ 2. ਮਯ ਜੀ 3. ਤਵਸਟਾ ਜੀ 4. ਸ਼ਿਲਪੀ ਜੀ 5. ਦੇਵੰਗ 6. ਲਕਸ਼ਮੀ ਜੀ ਹੱਥ ਵਿਚ ਥਾਲ ਪਕੜੇ ਹੋਏ ਜਿਸ ਵਿੱਚ ਜੋਤ ਜਗ ਰਹੀ ਸੀ, ਜਿਸ ਵਿਚ ਭਗਵਾਨ ਵਿਸ਼ਵਕਰਮਾ ਜੀ ਮਾਇਆ ਦੇ ਢੇਰ ਲਗਾਈ ਜਾ ਰਹੇ ਸੀ। 7. ਅਤੇ ਬ੍ਰਹਮਾ ਜੀ ਹੱਥ ਜੋੜ ਕੇ ਪ੍ਰਭੂ ਜੀ ਦਾ ਧਿਆਨ ਲਗਾਈ ਖੜੇ ਹਨ 8. ਵਿਸ਼ਨੂੰ ਜੀ ਪ੍ਰਭੂ ਕੋਲੋਂ ਸਦਾ ਹੀ ਦੀਦ ਮੰਗ ਰਹੇ ਹਨ। 9. ਸਰਸਵਤੀ ਜੀ ਇਕ ਹੱਥ ਵਿੱਚ ਸਿਤਾਰ ਫੜ ਕੇ, ਦੂਜੇ ਹੱਥ ਵਿਚ ਹਾਰ ਲੈ ਕੇ ਅਤੇ ਤੀਸਰੇ ਹੱਥ ਵਿਚ ਮਾਲਾ ਹੈ ਅਤੇ ਚੌਥੇ ਹੱਥ ਵਿਚ ਗ੍ਰੰਥ ਹੈ। ਉਹ ਵੀ ਪ੍ਰਭੂ ਜੀ ਦਾ ਸਵਾਗਤ ਕਰਨ ਵਾਸਤੇ ਦੋਨਾਂ ਹੱਥਾਂ ਵਿਚ ਸਫੈਦ ਫੁੱਲਾਂ ਦਾ ਹਾਰ ਜਿਸ ਵਿਚ ਹਰੇ ਤੇ ਗੁਲਾਬੀ ਫੁੱਲ ਸੀ, ਉਹ ਲੈ ਕੇ ਬੈਠੇ ਸਨ ਅਤੇ ਉਨ੍ਹਾਂ ਦੇ ਕੋਲ ਸ਼ਿਵ ਸ਼ੰਕਰ ਭੋਲੇ ਨਾਥ ਜੀ ਡੱਮਰੂ ਲੈ ਕੇ ਚਤੁਰਭੁਜੀ ਸਰੂਪ ਵਿਚ ਅਤੇ ਜਟਾਂ ਵਿਚੋਂ ਗੰਗਾ ਵਗ ਰਹੀ ਸੀ, ਪ੍ਰਭੂ ਜੀ ਦੇ ਚਰਨਾਂ ਦਾ ਧਿਆਨ ਲਗਾਈ ਬੈਠੇ ਸਨ ਅਤੇ ਪਾਸ ਹੀ ਸਰੂਜ ਦੇਵਤਾ ਜੀ ਬੈਠੇ ਸਨ, ਨਾਲ ਹੀ ਇੰਦਰ ਦੇਵਤਾ ਵੀ ਹੱਥ ਜੋੜ ਕੇ ਖੜੋਤੇ ਸਨ। ਇਹ ਸਾਰੇ ਹੀ ਦੇਵਤੇ ਪ੍ਰਭੂ ਜੀ ਦੇ ਦਰਸ਼ਨ ਕਰ ਰਹੇ ਹਨ। ਪ੍ਰਭੂ ਜੀ ਦਾ ਇਕ ਚਰਨ ਚੰਦਨ ਦੀ ਚੌਂਕੀ ਉਤੇ ਰੱਖਿਆ ਹੋਇਆ ਸੀ ਅਤੇ ਦੂਸਰੇ ਚਰਨ ਦੀ ਚੌਂਕੜੀ ਮਾਰ ਕੇ ਬੈਠੇ ਸਨ। ਪ੍ਰਭੂ ਜੀ ਦੇ ਸਾਹਮਣੇ ਇਕ ਹੰਸ ਨਜ਼ਰ ਆ ਰਿਹਾ ਹੈ। ਇਹ ਸਾਰੇ ਹੀ ਪ੍ਰਭੂ ਜੀ ਦੇ ਦਰਸ਼ਨ ਕਰਕੇ ਨਦਰੋ-ਨਦਰੀ ਨਿਹਾਲ ਹੋ ਰਹੇ ਸੀ। ਪ੍ਰਭੂ ਪਹਿਲੇ ਹੱਥ ਨਾਲ ਲਕਸ਼ਮੀ ਜੀ ਨੂੰ ਮਾਇਆ ਦੇ ਅਤੁੱਟ ਭੰਡਾਰ ਬਖਸ਼ ਰਹੇ ਹਨ, ਦੂਸਰੇ ਹੱਥ ਵਿੱਚ ਹਥੌੜੀ ਫੜੀ ਹੋਈ ਸੀ, ਤੀਸਰੇ ਹੱਥ ਵਿੱਚ ਨਾਰੀਅਲ ਦੀ ਠੂਠੀ, ਚੌਥੇ ਹੱਥ ਵਿੱਚ ਸੁਦਰਸ਼ਨ ਚੱਕਰ, ਪੰਜਵੇਂ ਹੱਥ ਵਿੱਚ ਅੰਮ੍ਰਿਤ ਦਾ ਕੁੰਭ ਫੜਿਆ ਹੋਇਆ ਸੀ, ਛੇਵੇਂ ਹੱਥ ਵਿੱਚ ਅਗਨੀ ਪਰਚੰਡ ਹੋਈ ਨਜ਼ਰ ਆਉਂਦੀ ਸੀ, ਸੱਤਵੇਂ ਹੱਥ ਵਿੱਚ ਤੀਰ ਨਜ਼ਰ ਆ ਰਿਹਾ ਸੀ, ਅੱਠਵੇਂ ਹੱਥ ਵਿੱਚ ਤ੍ਰਿਸ਼ੂਲ ਨਜ਼ਰ ਆ ਰਿਹਾ ਸੀ, ਨੌਵੇਂ ਹੱਥ ਵਿਚ ਆਪਣੀ ਲੀਲ੍ਹਾ ਨੂੰ ਆਪ ਹੀ ਜਾਣਦੇ ਸੀ ਅਤੇ ਦਸਵੇਂ ਹੱਥ ਵਿਚ ਢਾਲ ਪਕੜੀ ਹੋਈ ਸੀ ਅਤੇ ਪੰਜਾਂ ਹੀ ਮੁੱਖਾਂ ਉਤੇ ਸੋਨੇ ਦੇ ਤਾਜ ਸੋਭਦੇ ਸੀ ਅਤੇ ਨੂਰਾਨੀ ਜੋਤ ਜਗਮਗ ਕਰ ਰਹੀ ਸੀ।

ਭਗਵਾਨ ਵਿਸ਼ਵਕਰਮਾ ਜੀ ਦੇ ਗ੍ਰੰਥ ਦੀ ਖੋਜ
ਆਦਿ ਗ੍ਰੰਥਾਂ ਵਿਚ ਮਹਾਪੁਰਸ਼ਾਂ ਅਤੇ ਰਿਸ਼ੀਆਂ ਨੇ ਰਚਨਹਾਰੇ ਭਗਵਾਨ ਵਿਸ਼ਵਕਰਮਾ ਜੀ ਦੀ ਉਸਤਤੀ ਵੱਖੋ-ਵੱਖ ਢੰਗ ਨਾਲ ਵਰਣਨ ਕੀਤੀ ਹੈ, ਕਿਸੇ ਜਗ੍ਹਾ ਤਾਂ ਭਗਵਾਨ ਜੀ ਦੇ ਪੰਜ ਮੁੱਖ, 10 ਭੁਜਾਵਾਂ ਲਿਖੀਆਂ ਹਨ ਅਤੇ ਕਈ ਜਗ੍ਹਾ ਚਾਰ ਮੁੱਖ, ਅੱਠ ਭੁਜਾ ਲਿਖੀਆਂ ਹਨ, ਪਰ ਫਿਰ ਵੀ ਉਸ ਰਚਨਹਾਰ ਵਿਸ਼ਵਕਰਮਾ ਜੀ ਦੇ ਸਰੂਪ ਦੀ ਜਾਹਿਰੀ ਜੋਤ ਨੂੰ ਵਰਣਨ ਕੀਤਾ ਨਹੀਂ ਜਾ ਸਕਦਾ।

ਭਗਵਾਨ ਵਿਸ਼ਵਕਰਮਾ ਜੀ
ਇਹ ਸਾਰੇ ਹੀ ਬ੍ਰਹਿਮੰਡ ਦੀ ਰਚਨਾ ਅਤੇ ਪਾਲਣਾ ਕਰਨ ਵਾਲੇ ਭਗਵਾਨ ਵਿਸ਼ਵਕਰਮਾ ਜੀ ਹਨ ਅਤੇ ਇਸ ਸਾਰੇ ਹੀ ਸੰਸਾਰ ਨੂੰ ਸੁਖ ਵੰਡਦੇ ਹਨ ਅਤੇ ਸੁਹੱਪਣ ਦਿੰਦੇ ਹਨ। ਸ਼ਿਲਪ ਕਲਾ, ਗਿਆਨ ਵਿਗਿਆਨ ਦੀ ਜੋਤਿ ਪ੍ਰਕਾਸ਼ ਕਰਦੇ ਹਨ। ਜਿਸ ਵੇਲੇ ਇਸ ਮਾਤ ਲੋਕ ਨੂੰ ਸ਼ਿੰਗਾਰਨ ਵਾਸਤੇ ਅਵਤਾਰ ਧਾਰਨ ਕਰਕੇ ਆਉਂਦੇ ਹਨ, ਉਸ ਵੇਲੇ ਮਾਤ ਲੋਕ ਵਿੱਚ ਆਪਣੇ ਸਮੇਂ ਨਾਲ ਅਨੇਕਾਂ ਹੀ ਮਹਾਪੁਰਸ਼ਾਂ ਤੇ ਰਿਸ਼ੀਆਂ-ਮੁਨੀਆਂ ਨੂੰ ਪੈਦਾ ਕਰਦੇ ਹਨ। ਜੋ ਵੀ ਸ਼ਿਲਪ ਰੂਪ ਵਿਚ ਪ੍ਰਭੂ ਜੀ ਸ਼ਬਦ ਉਚਾਰਨ ਕਰਦੇ ਹਨ, ਉਨ੍ਹਾਂ ਨੂੰ ਅਨੇਕਾਂ ਹੀ ਗ੍ਰੰਥਾਂ ਦਾ ਰੂਪ ਦੇ ਕੇ ਪ੍ਰਭੂ ਜੀ ਦੀ ਉਸਤਤੀ ਕਰਦੇ ਹਨ। ਇਨ੍ਹਾਂ ਸੰਸਾਰੀ ਜੀਵਾਂ ਨੂੰ ਉਨ੍ਹਾਂ ਸ਼ਬਦਾਂ ਦੇ ਸਿਮਰਨ ਕਰਨ ਦਾ ਢੰਗ ਦੱਸ ਕੇ ਸਿਮਰਨ ਕਰਵਾਉਂਦੇ ਹਨ ਅਤੇ ਰਿਸ਼ੀ-ਮੁਨੀ ਪ੍ਰਭੂ ਜੀ ਦਾ ਆਪ ਵੀ ਸਿਮਰਨ ਕਰਦੇ ਹਨ।

                                                                  ਨੂਰੀ ਜੋਤ
ਸਾਡੇ ਸਾਰੇ ਹੀ ਵੇਦ ਪੁਰਾਣ ਅਤੇ ਸਾਰੇ ਹੀ ਗੁਰੂ ਪੀਰ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲਾ ਮਾਲਕ ਇਕ ਹੈ ਅਤੇ ਇਸ ਸੰਸਾਰ ਰੂਪੀ ਬਗ਼ੀਚੇ ਦੀ ਸਿਰਜਨਾ ਕਰਨੀ ਅਤੇ ਬਗ਼ੀਚੇ ਨੂੰ ਸੋਹਣਾ ਬਣਾਉਣ ਲਈ ਅਸਮਾਨ ਉਤੇ ਚੰਨ, ਸੂਰਜ, ਤਾਰਿਆਂ ਵਿਚ ਵੀ ਉਸਦੀ ਜੋਤ ਦਾ ਹੀ ਪ੍ਰਕਾਸ਼ ਹੈ। ਫੇਰ ਵੀ ਇਸ ਬਗ਼ੀਚੇ ਨੂੰ ਸੋਹਣਾ ਬਣਾਉਣ ਲਈ ਸ਼ਿਲਪ-ਕਲਾ ਦਾ ਪ੍ਰਕਾਸ਼ ਰਹਿੰਦਾ ਹੈ। ਜਿਸ ਨਾਲ ਦਿਮਾਗ਼ ਵਿਚ ਨਵੇਂ ਤੋਂ ਨਵੇਂ ਤਰੀਕੇ ਸੁੱਝਦੇ ਹਨ, ਜਿਨ੍ਹਾਂ ਨਾਲ ਅਸੀਂ ਨਵੀਂਆਂ ਤੋਂ ਨਵੀਂਆਂ ਵਸਤੂਆਂ ਇਜ਼ਾਦ ਕਰਦੇ ਹਾਂ। ਉਸ ਗੈਬੀ ਜੋਤ ਦਾ ਵਰਣਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਸ ਪ੍ਰਕਾਸ਼ ਕਰਨ ਵਾਲੀ ਸ਼ਕਤੀ ਦਾ ਨਾਮ ਗਿਆਨੀ ਲੋਕ ਕਾਦਰ ਦੀ ਕੁਦਰਤ ਵੀ ਕਹਿੰਦੇ ਹਨ। ਇਹ ਸਾਰੇ ਹੀ ਸੰਸਾਰ ਨੂੰ ਸੋਹਣਾ ਬਣਾ ਕੇ ਸੁਹੱਪਣ ਦਿੰਦੀ ਹੈ। ਇਸ ਨਾਲ ਸਾਰਾ ਹੀ ਸੰਸਾਰ ਸੋਹਣਾ ਅਤੇ ਮਨਮੋਹਣਾ ਲੱਗਦਾ ਹੈ। ਇਸ ਜੋਤ ਨੂੰ ਸਤਿਨਾਮ ਕਰਤਾ ਪੁਰਖ, ਵਾਹਿਗੁਰੂ, ਰਾਮ ਰਹੀਮ, ਵਿਸ਼ਵਕਰਮਾ ਜੀ ਵੀ ਕਿਹਾ ਜਾਂਦਾ ਹੈ। ਪਰ ਇਸ ਸ੍ਰਿਸ਼ਟੀ ਦੇ ਰਚਨ ਦਾ ਪਤਾ ਨਹੀਂ ਲੱਗ ਸਕਿਆ ਕਿ ਭਗਵਾਨ ਨੇ ਇਸ ਸ੍ਰਿਸ਼ਟੀ ਦੀ ਰਚਨਾ ਕਦੋਂ ਤੇ ਕਿਵੇਂ ਕੀਤੀ ਸੀ। ਸਾਇੰਸਦਾਨ ਲੋਕ ਆਪਣੇ-ਆਪਣੇ ਅੰਦਾਜ਼ੇ ਲਾਉਂਦੇ ਹਨ। ਪਰ ਸ੍ਰਿਸ਼ਟੀ ਦੀ ਰਚਨਾ ਬਾਰੇ ਸਤਿਗੁਰੂ ਨਾਨਕ ਦੇਵ ਜੀ ਆਪਣੀ ਪਵਿੱਤਰ ਬਾਣੀ ਜਪੁ ਜੀ ਸਾਹਿਬ ਪਉੜੀ ਨੰਬਰ 30 ਵਿਚ ਇਉ ਫੁਰਮਾਸਉਂਦੇ ਹਨ:                                           
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।।
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣ।।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ।।
ਓਹ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।।
ਆਦੇਸੁ ਤਿਸੈ ਆਦੇਸੁ
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ।। 30 ।।

ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ ਉੱਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿੱਚ ਪੂਜਾ ਕਰਦੇ ਹਨ | ਆਓ, ਇਸ ਸ਼ੁੱਭ ਦਿਹਾੜੇ ਉੱਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸ਼ਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ |

Source – Internet

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਰਿਸ਼ੀ ਪਰੰਪਰਾ ਦੇ ਸਤੰਭ : ਭਗਵਾਨ ਪਰਸ਼ੂ ਰਾਮ (09 ਮਈ ਜੈਅੰਤੀ ‘ਤੇ ਵਿਸ਼ੇਸ਼)

ਭਗਵਾਨ ਪਰਸ਼ੂ ਰਾਮ ਅਲੌਕਿਕ ਅਤੇ ਲੌਕਿਕ ਸ਼ਕਤੀਆਂ ਦੇ ਨਿਸ਼ਠਾਵਾਨ ਸਵਾਮੀ ਸਨ | ਉਹ ਮਹਾਨ ਯੋਧੇ, ਤਪੱਸਵੀ, ਭਗਤੀ, ਸ਼ਕਤੀ, ਵਿੱਦਿਆ, ਵਿਧਵਤਾ, ਧਰਮ ਰੱਖਿਅਕ, ਸੱਤਿਆਵਾਦੀ, ਧਰਮ ਕਰਮੀ, ਰਿੱਧੀ-ਸਿੱਧੀ ਦੇ ਸਵਾਮੀ ਤਿਆਗੀ, ਦਾਨੀ,


Print Friendly
Important Days0 Comments

ਇਤਿਹਾਸ ਦੇ ਝਰੋਖੇ ਚੋਂ – ਕਾਕੋਰੀ ਕਾਂਡ (9 ਅਗਸਤ 1925)

ਇਸਨੂੰ ਕਾਕੋਰੀ ਟਰੇਨ ਰੌਬਰੀ ਜਾਂ ਕਾਕੋਰੀ ਕੇਸ ਵੀ ਕਿਹਾ ਜਾਂਦਾ ਹੈ। ਇਹ ਰੌਬਰੀ ਕਾਕੋਰੀ ਅਤੇ ਆਲਮਨਗਰ ਦੇ ਵਿਚਾਲੇ ਵਾਪਰੀ। 9 ਅਗਸਤ 1925 ਨੂੰ ਹਿੰਦੋਸਤਾਨ ਦੀ ਅਜ਼ਾਦੀ ਦੇ ਅੰਦੋਲਨ ਨਾਲ ਜੁੜੀ


Print Friendly
Important Days0 Comments

International Day of the Girl Child (11 October)

On December 19, 2011, the United Nations General Assembly adopted Resolution 66/170 to declare 11 October as the International Day of the Girl Child, to recognize girls’ rights and the


Print Friendly