Print Friendly
ਦਿਵਿਆਂਗ ਵਿਅਕਤੀ ਆਪਣੀ ਸੋਚ ਜਾਂ ਵਿਚਾਰਾਂ ਤੋਂ ਅਪਾਹਜ ਨਹੀਂ ਹੁੰਦਾ – ਵਿਜੈ ਗੁਪਤਾ (3 ਦਸੰਬਰ ਕੌਮਾਂਤਰੀ ਅੰਗਹੀਣ ਦਿਵਸ ਤੇ ਵਿਸ਼ੇਸ਼)

ਦਿਵਿਆਂਗ ਵਿਅਕਤੀ ਆਪਣੀ ਸੋਚ ਜਾਂ ਵਿਚਾਰਾਂ ਤੋਂ ਅਪਾਹਜ ਨਹੀਂ ਹੁੰਦਾ – ਵਿਜੈ ਗੁਪਤਾ (3 ਦਸੰਬਰ ਕੌਮਾਂਤਰੀ ਅੰਗਹੀਣ ਦਿਵਸ ਤੇ ਵਿਸ਼ੇਸ਼)

ਪੂਰੇ ਸੰਸਾਰ ਵਿੱਚ ਹਰ ਸਾਲ 3 ਦਸੰਬਰ ਦਾ ਦਿਨ ਕੌਮਾਂਤਰੀ ਅੰਗਹੀਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਅੰਗਹੀਣ ਵਿਅਕਤੀ ਵੀ ਸਮਾਜ ਦਾ ਅਨਿੱਖੜਵਾਂ ਅੰਗ ਹਨ । ਯੂ. ਐੱਨ. ੳ. ਨੇ ਇੱਕ ਰਿਪੋਰਟ ਵਿੱਚ ਦੱਸਿਆ ਕਿ ਦੁਨੀਆਂ ਦਾ 10 ਫੀਸਦ ਹਿੱਸਾ ਅੰਗਹੀਣ ਹਨ । ਉਦੋਂ ਉਹਨਾਂ ਵੱਲੋਂ 1981 ਵਿੱਚ ਅੰਗਹੀਣ ਵਰਗ ਨੂੰ ਐਲਾਨਿਆ ਗਿਆ । ਇਹ ਵਰ੍ਹਾਂ ਅੰਗਹੀਣਾਂ ਦੇ ਬੁਲੰਦ ਹੌਂਸਲੇ ਨੂੰ ਸਮਰਪਤਿ ਸੀ । ਅਪੰਗ ਵਿਅਕਤੀ ਵੀ ਸਮਾਜ ਵਿੱਚ ਉਵੇਂ ਵਿਚਰਨਾ ਲੋਚਦੇ ਹਨ, ਜਿਵੇਂ ਕਿ ਸਧਾਰਨ ਵਿਅਕਤੀ ਚਾਹੁੰਦਾ ਹੈ । ਇਸ ਲਈ ਸਯੁੰਕਤ ਰਾਸ਼ਟਰ ਸੰਘ ਵੱਲੋਂ 1992 ਵਿੱਚ ਆਪਣੇ ਮਤੇ 47/3 ਰਾਹੀਂ ਸਾਲ 1992 ਤੋਂ ਹਰ ਸਾਲ 3 ਦਸੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਭਾਰਤ ਸਰਕਾਰ ਦੁਆਰਾ ਆਪਣੇ ਅੰਗਹੀਣ ਵਿਅਕਤੀਆਂ ਨੂੰ ਸਮਾਜ ਵਿੱਚ ਸੁਰੱਖਿਆ ਦੇਣ ਅਤੇ ਉਹਨਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਨ ਲਈ ਪਰਸਨਜ਼ ਵਿਦ ਡਿਸੇਬਲਿਟੀ ਐਕਟ 1995 ਬਣਾਇਆ ਗਿਆ । ਜਿਸ ਅਨੁਸਾਰ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਕਾਨੂੰਨ ਦੇ ਅਧਾਰ ’ਤੇ ਹੱਲ ਕੀਤਾ ਜਾਂਦਾ ਹੈ । ਹੁਣ ਉਸ ਐਕਟ ਵਿੱਚ ਸੋਧ ਕਰਕੇ ਸਮਾਨਤਾ ਐਕਟ 2016 ਬਣਾਇਆ ਗਿਆ ।

ਸੰਯੁਕਤ ਰਾਸ਼ਟਰ ਸੰਘ ਵੱਲੋਂ ਹਰ ਸਾਲ ਇੱਕ ਥੀਮ ਨੂੰ ਲੈ ਕੇ ਕੰਮ ਕੀਤਾ ਜਾਂਦਾ ਹੈ ਅਤੇ ਇਸ ਸਾਲ 2018 ਦਾ ਥੀਮ ਹੈ –

ਅਪਾਹਜ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਸ਼ਮੂਲੀਅਤ ਅਤੇ ਸਮਾਨਤਾ ਨੂੰ ਯਕੀਨੀ ਬਣਾਉਣਾ। ਇਸ ਥੀਮ ਦਾ ਵੱਧ ਤੋਂ ਵੱਧ ਅਸੂਲ ਇਹ ਹੈ ਕਿ’ਕੋਈ ਵੀ ਪਿੱਛੇ ਨਾ ਰਹੇ’ ਅਤੇ ਸਮਾਜ ਨੂੰ ਸਰਗਰਮ ਯੋਗਦਾਨ ਦੇਣ ਵਾਲੇ ਅਪੰਗ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰੇ।

ਅਪਾਹਜਪੁਣਾ ਇੱਕ ਵਿਆਪਕ ਸ਼ਬਦ ਹੈ, ਜੋ ਕਿਸੇ ਵਿਅਕਤੀ ਦੇ ਸਰੀਰਿਕ, ਮਾਨਸਿਕ, ਐਦਰਿਕ ਅਤੇ ਬੌਧਿਕ ਵਿਕਾਸ ਵਿੱਚ ਕਿਸੇ ਪ੍ਰਕਾਰ ਦੀ ਕਮੀ ਦਾ ਲਖਾਇਕ ਹੈ । ਅਪੰਗਤਾ ਕਈ ਕਿਸਮ ਦੀ ਹੋ ਸਕਦੀ ਹੈ, ਜਿਵੇਂ – ਸਰੀਰਿਕ ਅਪੰਗਤਾ, ਨਿਗਾਹ ਦੀ ਅਪੰਗਤਾ, ਮਾਨਸਿਕ ਅਤੇ ਭਾਵਾਨਾਤਮਿਕ ਅਪੰਗਤਾ ਅਤੇ ਵਿਕਾਸਾਤਮਿਕ ਅਪੰਗਤਾ, ਬੌਧਿਕ ਅਪਾਹਜਤਾ, ਮਾਨਸਿਕ ਬਿਮਾਰੀ, ਔਟਿਜ਼ਮ ਸਪੈਕਟ੍ਰਮ ਡਿਸਆਰਡਰ, ਦਿਮਾਗੀ ਲਕਵਾ, ਦੀਰਘ ਨਿਊਰੋਲੌਜਿਕਲ ਹਾਲਾਤ, ਖਾਸ ਲਰਨਿੰਗ ਅਸਮਰੱਥਾ, ਮਲਟੀਪਲ ਸਕੇਲੋਰੋਸਿਸ, ਬੋਲੀ ਅਤੇ ਭਾਸ਼ਾ ਦੀ ਅਪੰਗਤਾ, ਥੈਲੇਸੀਮੀਆ, ਤੇਜ਼ਾਬ ਹਮਲੇ ਦਾ ਸ਼ਿਕਾਰ ਅਤੇ ਬਹੁ ਅਸਮਰੱਥਾ ਆਦਿ
ਅਪੰਗਤਾ ਕੋਈ ਵੀ ਹੋਵੇ, ਉਹ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਸਦਾ ਰੁਕਾਵਟ ਪਾਉਂਦੀ ਹੈ । ਉਤੋਂ ਸਥਿਤੀ ਇਹ ਹੈ ਕਿ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚੇ ਹੀ 46% ਕੁਪੋਸ਼ਿਤ ਹਨ ਅਤੇ 49.7% ਅਵਿਕਸਿਤ ਹਨ । ਇਸ ਲਈ ਹਰ ਤਰ੍ਹਾਂ ਦੀ ਅਪੰਗਤਾ ਸਾਡੇ ਲਈ ਬਹੁਤ ਨੁਕਸਾਨਦੇਹ ਹੈ । ਸਾਨੂੰ ਸਭ ਤਰ੍ਹਾਂ ਦੀ ਅਪੰਗਤਾ ਨੂੰ ਖਤਮ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ ।
ਅਪੰਗਤਾ ਦੇ ਕਈ ਕਾਰਨ ਹੋ ਸਕਦੇ ਹਨ । ਜ਼ੱਦੀ, ਵਾਤਾਵਰਨ ਨਾਲ ਸਬੰਧਿਤ, ਮਨੋਵਿਗਿਆਨਿਕ ਜਾਂ ਹਾਦਸੇ । ਅੱਜ ਦਾ ਯੁੱਗ ਵਿਗਿਆਨਿਕ ਯੁੱਗ ਹੈ । ਬਹੁਤ ਸਾਰੀਆਂ ਅਪੰਗਤਾਵਾਂ ਦਾ ਨਵੀਂ ਤਕਨਾਲੌਜ਼ੀ ਕਰਕੇ ਇਲਾਜ਼ ਸੰਭਵ ਹੋ ਗਿਆ ਹੈ । ਨਕਲੀ ਅੰਗ, ਟਰਾਈ ਸਾਈਕਲ, ਵਿਸ਼ੇਸ਼ ਲੋੜਾਂ ਵਾਲੇ ਸਕੂਲ ਆਦਿ ਬਹੁਤ ਕੁਝ ਅਪੰਗਤਾਵਾਂ ਨੂੰ ਕਾਫੀ ਹੱਦ ਤੱਕ ਘੱਟ ਕਰਦੇ ਹਨ । ਦੂਜਾ ਅੰਗਹੀਣਾਂ ਲਈ ਪੈਨਸ਼ਨ, ਬੱਸ ਤੇ ਰੇਲਵੇ ਪਾਸ ਸਹੂਲਤ, ਨੌਕਰੀਆਂ ਵਿੱਚ ਰਾਖਵਾਂਕਰਨ ਆਦਿ ਨੇ ਵੀ ਅਪੰਗ ਵਿਅਕਤੀਆਂ ਦਾ ਮਨੋਬਲ ਉੱਚਾ ਚੁੱਕਣ ਵਿੱਚ ਮਦਦ ਕੀਤੀ ਹੈ । ਇਹ ਸਭ ਗੱਲਾਂ ਕਰਕੇ ਅੰਗਹੀਣਾਂ ਵਿੱਚ ਸਵੈ-ਨਿਰਭਰਤਾ ਵਧੀ ਹੈ । ਸਿੱਖਿਆ ਵਿਭਾਗ ਵੱਲੋਂ ਵੀ ਇਸ ਦਿਨ ਸਕੂਲਾਂ ਵਿੱਚ ਪੜ੍ਹਦੇ ਅੰਗਹੀਣ ਵਿਦਿਆਰਥੀਆਂ ਵਿੱਚ ਉਨ੍ਹਾਂ ਨੂੰ ਹੱਲਾ-ਸ਼ੇਰੀ ਦੇਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।
ਸਾਲ 2010-11 ਦੇ ਇਕ ਸਰਵੇ ਅਨੁਸਾਰ ਪੂਰੇ ਭਾਰਤ ਵਿਚ ਘੱਟੋ-ਘੱਟ 22.4% ਲੋਕ ਅਪਾਹਜ ਹਨ, ਜਿਨ੍ਹਾਂ ਵਿਚੋਂ 48.2% ਪਿੰਡਾਂ ਵਿਚ ਅਤੇ 51.8% ਸ਼ਹਿਰਾਂ ਵਿਚ ਅਪਾਹਜ ਵਿਅਕਤੀ ਰਹਿੰਦੇ ਹਨ। ਅੰਗਹੀਣਤਾ ਬਾਰੇ ਲੋਕਾਂ ਦੇ ਬਹੁਤ ਸਾਰੇ ਵਿਚਾਰ ਹਨ, ਜਿਵੇਂ ਅਗਰ ਧਾਰਮਿਕ ਪੱਖ ਵਜੋਂ ਦੇਖੀਏ, ਤਾਂ ਲੋਕਾਂ ਦਾ ਮੰਨਣਾ ਹੈ ਕਿ ਇਹ ਤਾਂ ਪਿਛਲੇ ਕਰਮਾਂ ਦਾ ਲੇਖਾ-ਜੋਖਾ ਹੈ। ਅਗਰ ਵਿਗਿਆਨਕ ਪੱਖ ਵਜੋਂ ਦੇਖੀਏ, ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਗਹੀਣਤਾ ਜਨਮ ਤੋਂ ਹੀ ਸਰੀਰ ਵਿਚ ਕਿਸੇ ਚੀਜ਼ ਦੀ ਕਮੀ ਦਾ ਹੋਣਾ ਜਾਂ ਬਿਮਾਰੀ ਕਾਰਨ ਜਾਂ ਕਈ ਵਾਰ ਅਚਾਨਕ ਹੋਏ ਹਾਦਸਿਆਂ ਕਾਰਨ ਹੁੰਦੀ ਹੈ। ਇਹ ਦੋਵੇਂ ਹੀ ਗੱਲਾਂ ਠੀਕ ਹਨ। ਅੰਗਹੀਣਤਾ ਬਿਮਾਰੀ ਕਾਰਨ, ਜਨਮ ਤੋਂ ਹੀ ਸਰੀਰ ਵਿਚ ਕਿਸੇ ਚੀਜ਼ ਦੇ ਵਿਕਾਸ ਨਾ ਹੋਣ ਕਾਰਨ ਜਾਂ ਅਚਾਨਕ ਹਾਦਸਿਆਂ ਕਾਰਨ ਵੀ ਹੋ ਸਕਦੀ ਹੈ। ਅਪਾਹਜਤਾ ਤਾਂ ਸਰੀਰ ਦੇ ਕਿਸੇ ਵੀ ਅੰਗ ਵਿਚ ਹੋ ਸਕਦੀ ਹੈ, ਪਰ ਅੱਜ ਬਹੁਤ ਸਾਰੇ ਲੋਕ ਸਰੀਰ ਤੋਂ ਨਾਰਮਲ ਹੁੰਦਿਆਂ ਹੋਇਆਂ ਵੀ ਆਪਣੀ ਸੋਚ ਤੋਂ ਹੀ ਅਪਾਹਜ ਹੋਏ ਬੈਠੇ ਹਨ। ਕਿਸੇ ਵੀ ਵਿਅਕਤੀ ਨੂੰ ਆਪਣੀ ਸੋਚ ਤੋਂ ਜਾਂ ਆਪਣੇ ਵਿਚਾਰਾਂ ਤੋਂ ਅਪਾਹਜ ਨਹੀਂ ਹੋਣਾ ਚਾਹੀਦਾ।
ਜੋ ਵਿਅਕਤੀ ਸਰੀਰਕ ਤੌਰ ‘ਤੇ ਅਪਾਹਜ ਹਨ, ਉਨ੍ਹਾਂ ਨੂੰ ਇਸ ਕੁਦਰਤ ਵੱਲੋਂ ਪਈ ਮਾਰ ਤਾਂ ਝੱਲਣੀ ਹੀ ਪੈਣੀ ਹੈ, ਪਰੰਤੂ ਜੋ ਮਾਰ ਸਰਕਾਰਾਂ ਵੱਲੋਂ ਜਾਂ ਸਮਾਜ ਵੱਲੋਂ ਜਾਂ ਉਸ ਦੇ ਆਪਣਿਆਂ ਤੋਂ ਪੈ ਰਹੀ ਹੈ, ਉਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਕਿਉਂਕਿ ਅਪਾਹਜ ਹੋਏ ਵਿਅਕਤੀਆਂ ਨੂੰ ਲੋਕਾਂ ਵੱਲੋਂ ‘ਬੇ ਚਾਰਾ’ ਸ਼ਬਦ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ। ਇਹ ਅਪਾਹਜ ‘ਬੇਚਾਰੇ’ ਨਹੀਂ ਹਨ, ਸਗੋਂ ਇਹ ਵਾਧਿਤ ਹਨ। ਦੇਸ਼ ਦੇ ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੰਗਹੀਣਾਂ ਲਈ ਦਿਵਿਆਂਗ ਸ਼ਬਦ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਮਾਜ ਵਿੱਚ ਅੰਗਹੀਣਾਂ ਪ੍ਰਤੀ ਉਸਾਰੂ ਸੋਚ ਬਣਨ ਦੀ ਆਸ ਹੈ। ਦਿਵਿਆਂਗ ਵਿਅਕਤੀਆਂ ਅੱਗੇ ਔਕੜਾਂ ਹਨ, ਜਿਨ੍ਹਾਂ ਨੂੰ ਇਨ੍ਹਾਂ ਨੇ ਪਾਰ ਕਰਨਾ ਹੈ। ਪਰ ਮੇਰਾ ਮਨ ਉਸ ਸਮੇਂ ਬਹੁਤ ਪਸੀਜ ਜਾਂਦਾ ਹੈ ਜਦੋਂ ਸਭ ਤੋਂ ਵੱਡੀ ਮਾਰ ਇਨ੍ਹਾਂ ਨੂੰ ਸਰਕਾਰ ਵੱਲੋਂ ਪੈਂਦੀ ਹੈ। ਸਰਕਾਰ ਵੱਲੋਂ ਇਸ ਵਰਗ ਦੇ ਲੋਕਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਲੋਕ ਇੰਨੇ ਟੇਲੈਂਟਡ ਹੁੰਦਿਆਂ ਹੋਇਆਂ ਵੀ ਘਰਾਂ ਵਿਚ ਵਿਹਲੇ ਬੈਠੇ ਹਨ ਅਤੇ ਆਪਣੇ ਪਰਿਵਾਰ ‘ਤੇ ਨਿਰਭਰ ਹੋ ਕੇ ਰਹਿ ਗਏ ਹਨ। ਸਰਕਾਰ ਵੱਲੋਂ ਇਨ੍ਹਾਂ ਅੰਗਹੀਣ ਵਿਅਕਤੀਆਂ ਲਈ ਨੌਕਰੀਆਂ ਵਿਚ ਕੇਵਲ 3% ਦਾ ਰਾਖਵਾਂਕਰਨ ਦਿੱਤਾ ਗਿਆ ਹੈ, ਜੋ ਹੋਰਾਂ ਵਰਗਾਂ ਦੇ ਰਾਖਵੇਂਕਰਨ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਹੋਰ ਵਰਗ ਦੇ ਲੋਕਾਂ ਨੂੰ ਜੇਕਰ ਨੌਕਰੀ ਨਹੀਂ ਮਿਲਦੀ, ਤਾਂ ਉਹ ਕਿਸੇ ਵੀ ਤਰ੍ਹਾਂ ਆਪਣਾ ਕੋਈ ਬਿਜ਼ਨਸ ਜਾਂ ਕੋਈ ਦੁਕਾਨਦਾਰੀ ਚਲਾ ਸਕਦੇ ਹਨ ਜਾਂ ਹੋਰ ਨਹੀਂ ਤਾਂ ਸਬਜ਼ੀ ਵਗ਼ੈਰਾ ਦੀ ਰੇਹੜੀ ਲਗਾ ਕੇ ਵੀ ਆਪਣਾ ਗੁਜ਼ਾਰਾ ਕਰ ਸਕਦੇ ਹਨ, ਪਰੰਤੂ ਇਕ ਅੰਗਹੀਣ ਵਿਅਕਤੀ ਤਾਂ ਰੇਹੜੀ ਵੀ ਨਹੀਂ ਲਗਾ ਸਕਦਾ, ਕੋਈ ਦੁਕਾਨਦਾਰੀ ਵੀ ਨਹੀਂ ਕਰ ਸਕਦਾ। ਤਾਂ ਫਿਰ ਇਕ ਅੰਗਹੀਣ ਵਿਅਕਤੀ ਕਿਸ ਤਰ੍ਹਾਂ ਆਪਣਾ ਰੁਜ਼ਗਾਰ ਚਲਾਵੇ, ਇਹ ਅੰਗਹੀਣ ਸਾਥੀਆਂ ਲਈ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਹਰੇਕ ਤਰ੍ਹਾਂ ਦਾ ਰਾਖਵਾਂਕਰਨ ਖ਼ਤਮ ਕਰ ਕੇ ਕੇਵਲ ਅੰਗਹੀਣਾਂ ਲਈ ਘੱਟੋ-ਘੱਟ 10% ਤੋਂ 15% ਰਾਖਵਾਂਕਰਨ ਕਰੇ। ਤਾਂ ਹੀ ਇਨ੍ਹਾਂ ਅੰਗਹੀਣ ਸਾਥੀਆਂ ਦੀ ਗੱਡੀ ਲੀਹ ‘ਤੇ ਆ ਸਕੇਗੀ। ਪੰਜਾਬ ਇਕ ਅਮੀਰ ਸੂਬਾ ਹੁੰਦੇ ਹੋਏ ਵੀ ਪੰਜਾਬ ਸਰਕਾਰ ਅੰਗਹੀਣਾਂ ਨੂੰ ਪੈਨਸ਼ਨ ਵੀ ਨਾ ਮਾਤਰ ਦੇ ਰਹੀ ਹੈ। ਪਰ ਜੇਕਰ ਸਰਕਾਰ ਇਨ੍ਹਾਂ ਅੰਗਹੀਣ ਸਾਥੀਆਂ ਨੂੰ ਪੈਨਸ਼ਨ ਦੀ ਥਾਂ ਰੁਜ਼ਗਾਰ ਦੇ ਦੇਵੇ, ਤਾਂ ਪੈਨਸ਼ਨ ਦੇਣ ਦੀ ਲੋੜ ਹੀ ਨਹੀਂ ਰਹੇਗੀ। ਜਿਸ ਨਾਲ ਸਰਕਾਰ ਦਾ ਕੰਮ ਵੀ ਹੋਵੇਗਾ ਅਤੇ ਪੈਨਸ਼ਨ ਦੀ ਰਾਸ਼ੀ ਵੀ ਬਚੇਗੀ। ਇਹ ਲੋਕ ਵੀ ਪੈਨਸ਼ਨ ਨਹੀਂ ਚਾਹੁੰਦੇ, ਸਗੋਂ ਪੈਨਸ਼ਨ ਦੀ ਜਗ੍ਹਾ ਰੁਜ਼ਗਾਰ ਦੀ ਹੀ ਮੰਗ ਕਰ ਰਹੇ ਹਨ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਇਸ ਅੰਗਹੀਣ ਵਰਗ ਨੂੰ ਨਜ਼ਰਅੰਦਾਜ਼ ਕਰ ਕੇ ਦੂਸਰੇ ਵਰਗਾਂ ਨੂੰ ਤਰਜੀਹ ਦੇ ਰਹੀ ਹੈ। ਇਹ ਮੁਸੀਬਤਾਂ ਭਰੀ ਜ਼ਿੰਦਗੀ ਜਿਊਣ ਵਾਲੇ ਅੰਗਹੀਣ ਸਾਥੀ ਤਾਂ ਸਰਕਾਰ ਮੂਹਰੇ ਰੌਲਾ ਵੀ ਨਹੀਂ ਪਾ ਸਕਦੇ।
ਕੇਂਦਰ ਸਰਕਾਰ ਨੇ ਵਿਕਲਾਂਗ ਵਰਗ ਲਈ ਇਕ ”ਪਰਸਨਜ਼ ਵਿਦ ਡਿਸੇਬਿਲਿਟੀ ਐਕਟ 1995” ਬਣਾਇਆ ਹੋਇਆ ਹੈ ਅਤੇ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ 1995 ਦੇ ਐਕਟ ਦੀ ਜਗ੍ਹਾ ਤੇ 2016 ਐਕਟ 19 ਅਪ੍ਰੈਲ 2017 ਤੋਂ ਲਾਗੂ ਕਰ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਪਰੰਤੂ ਲੰਮਾ ਸਮਾਂ ਗੁਜਰਣ ਦੇ ਬਾਵਜੂਦ ਵੀ ਹਾਲੇ ਤੱਕ ਬਹੁਤ ਕੁੱਝ ਕਰਨਾ ਬਾਕੀ ਹੈ। ਰਾਜ ਸਰਕਾਰਾਂ ਦੇ ਖ਼ਜ਼ਾਨੇ ਤਾਂ ਹਮੇਸ਼ਾ ਹੀ ਖ਼ਾਲੀ ਰਹਿੰਦੇ ਹਨ, ਉਹ ਤਾਂ ਕਦੇ ਭਰ ਹੀ ਨਹੀਂ ਸਕਦੇ ਅਤੇ ਪ੍ਰਾਈਵੇਟ ਅਦਾਰੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕਰਦੇ। ਫਿਰ ਕਿਸ ਤਰ੍ਹਾਂ ਇਨ੍ਹਾਂ ਅੰਗਹੀਣ ਸਾਥੀਆਂ ਦੀ ਜ਼ਿੰਦਗੀ ਵਿਚ ਕੁੱਝ ਆਰਾਮ ਦੇ ਪਲ ਆਉਣਗੇ? ਇਹ ਕੇਂਦਰ ਸਰਕਾਰ ਅਤੇ ਭਾਰਤ ਦੀਆਂ ਤਮਾਮ ਰਾਜ ਸਰਕਾਰਾਂ ਲਈ ਇਕ ਪ੍ਰਸ਼ਨ ਹੀ ਬਣ ਕੇ ਰਹਿ ਗਿਆ ਹੈ, ਹੋਰ ਕੁੱਝ ਨਹੀਂ।  ਪਰ ਅੰਗਹੀਣ ਵਿਅਕਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਤਾਂ ਹੀ ਹੋ ਸਕਦਾ ਹੈ, ਜੇਕਰ ”ਪਰਸਨਜ਼ ਵਿਦ ਡਿਸੇਬਿਲਿਟੀ ਐਕਟ 2016” ਕੇਂਦਰ ਸਰਕਾਰ ਅਤੇ ਹਰੇਕ ਰਾਜ ਸਰਕਾਰ ਵੱਲੋਂ ਸਖ਼ਤੀ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਜਾਵੇ।
ਅੰਗਹੀਣ ਸਾਥੀਆਂ ਨੂੰ ਰਾਹਤ ਦੇਣ ਜਾਂ ਅੰਗਹੀਣਾਂ ਦੀ ਭਲਾਈ ਦੇ ਮਨੋਰਥ ਲਈ ਅੰਗਹੀਣਾਂ ਨਾਲ ਸਬੰਧਿਤ ਬਹੁਤ ਸਾਰੀਆਂ ਯੂਨੀਅਨਾਂ, ਐਸੋਸੀਏਸ਼ਨਾਂ ਜਾਂ ਸੁਸਾਇਟੀਆਂ ਬਣੀਆਂ ਹੋਈਆਂ ਹਨ। ਪਰ ਇਹ ਸਭ ਆਪਣੇ-ਆਪਣੇ ਲੈਵਲ ‘ਤੇ ਹੀ ਕੰਮ ਕਰ ਰਹੀਆਂ ਹਨ, ਇਕ ਦੂਜੇ ਦਾ ਸਹਿਯੋਗ ਨਹੀਂ ਲੈ ਰਹੇ ਅਤੇ ਇਨ੍ਹਾਂ ਸਭ ਦੀਆਂ ਮੰਗਾਂ ਵੀ ਵੱਖ-ਵੱਖ ਹਨ, ਜਿਸ ਕਰ ਕੇ ਇਨ੍ਹਾਂ ਦੀ ਇਕਮੁੱਠਤਾ ਵੀ ਨਹੀਂ ਬਣ ਰਹੀ। ਜੇਕਰ ਸਾਰੀਆਂ ਯੂਨੀਅਨਾਂ/ਐਸੋਸੀਏਸ਼ਨਾਂ ਇਕ ਹੋ ਜਾਣ, ਸਾਰੇ ਏਕਤਾ ਬਣਾ ਲੈਣ ਅਤੇ ਸਾਰਿਆਂ ਦੀਆਂ ਇੱਕੋ ਜਿਹੀਆਂ ਮੰਗਾਂ ਹੋਣ, ਤਾਂ ਸਰਕਾਰ ‘ਤੇ ਬਹੁਤ ਜ਼ਿਆਦਾ ਦਬਾਅ ਬਣੇਗਾ ਅਤੇ ਸਰਕਾਰ ਇਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਮਜਬੂਰ ਹੋ ਜਾਵੇਗੀ।
”ਮੁਸ਼ਕਲਾਂ ਵੀ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੁੰਦੀਆਂ ਹਨ, ਮੁਸ਼ਕਲਾਂ ਤੋਂ ਬਿਨਾਂ ਤਾਂ ਸਫਲਤਾ ਦਾ ਆਨੰਦ ਵੀ ਨਹੀਂ ਲਿਆ ਜਾ ਸਕਦਾ।”
ਪਰ ਜਦੋਂ ਵੀ ਅੰਗਹੀਣਾਂ ਨੂੰ ਤਰਸ ਦੀ ਭਾਵਨਾ ਨਾਲ ਵੇਖਿਆ ਜਾਂਦਾ ਹੈ ਤਾਂ ਉਹਨਾਂ ਵਿੱਚ ਮੱਲੋ-ਮੱਲੀ ਹੀਣਭਾਵਨਾ ਆ ਜਾਂਦੀ ਹੈ । ਉਹਨਾਂ ਦਾ ਮਨੋਬਲ ਹੇਠਾਂ ਡਿੱਗ ਜਾਂਦਾ ਹੈ । ਇਸ ਲਈ ਅਪੰਗ ਵਿਅਕਤੀਆਂ ਪ੍ਰਤੀ ਸਾਨੂੰ ਕਦੇ ਵੀ ਤਰਸ ਦੀ ਨਜ਼ਰ ਨਹੀਂ ਰੱਖਣੀ ਚਾਹੀਦੀ । ਬਲਕਿ ਉਹਨਾਂ ਵਿੱਚ ਪ੍ਰਤਿਭਾ ਦੀ ਖੋਜ਼ ਕਰਕੇ ਉਸ ਵਿੱਚ ਹੋਰ ਨਿਖਾਰ ਲਿਆਉਣਾ ਚਾਹੀਦਾ ਹੈ । ਸਾਨੂੰ ਉਹਨਾਂ ਨਾਲ ਸਧਾਰਨ ਵਿਅਕਤੀ ਵਾਲਾ ਵਿਹਾਰ ਹੀ ਕਰਨਾ ਚਾਹੀਦਾ ਹੈ । ਜਦ ਉਹ ਆਪਣੇ-ਆਪ ਨੂੰ ਸਧਾਰਨ ਸਮਝਣਗੇ ਤਾਂ ਉਹਨਾਂ ਨੂੰ ਸਰਵਪੱਖੀ ਵਿਕਾਸ ਕਰਨ ਵਿੱਚ ਸਹਾਇਤਾ ਮਿਲੇਗੀ । ਜੇਕਰ ਅਸੀਂ ਤਰਸ ਦੀ ਭਾਵਨਾ ਦਾ ਤਿਆਗ ਕਰਾਂਗੇ ਅਤੇ ਸਧਾਰਨ ਵਿਅਕਤੀ ਵਾਂਗ ਅਪੰਗ ਵਿਅਕਤੀਆਂ ਨਾਲ ਵਿਹਾਰ ਕਰਾਂਗੇ ਤਾਂ ਇਸ ਵਾਰ ਵਿਸ਼ਵ ਅੰਗਹੀਣ ਦਿਵਸ ਮਨਾਉਣਾ ਸਾਰਥਿਕ ਹੋਵੇਗਾ।
”ਕੁਛ ਔਰ ਨਹੀਂ, ਸਹਿਯੋਗ ਕੀ ਆਸ ਰੱਖਤੇ ਹੈਂ। ਕਮ ਨਹੀਂ ਸਮਝੋ ਹਮੇਂ, ਹਮ ਭੀ ਦਿਲੋ-ਦਿਮਾਗ ਰੱਖਤੇ ਹੈਂ॥”
ਭਾਵੇਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾ ਕੇ ਅੰਗਹੀਣਾਂ ਨੂੰ ਆਪਣੇ-ਆਪ ਨੂੰ ਵਿਕਸਿਤ ਕਰਨ ਦਾ ਮੋਕਾ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੰਗਹੀਣਾਂ ਨੂੰ ਤਰਸ ਦੇ ਅਧਾਰ ਤੇ ਵੇਖਣ ਦੀ ਥਾਂ, ਉਹਨਾਂ ਦੀਆਂ ਪ੍ਰਤਿਭਾਵਾਂ ਦੀ ਖੋਜ਼ ਕਰਕੇ ਉਹਨਾਂ ਨੂੰ ਹੋਰ ਨਿਖਾਰਨ ਦਾ ਯਤਨ ਕਰੀਏ । ਸਾਨੂੰ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ । ਉਹਨਾਂ ਨੂੰ ਸਧਾਰਨ ਵਿਅਕਤੀਆਂ ਵਾਂਗ ਹੀ ਮਿਲਣਾ ਚਾਹੀਦਾ ਹੈ । ਇਸ ਤਰ੍ਹਾਂ ਹੀ ਉਹ ਆਪਣਾ ਸਰਵ-ਪੱਖੀ ਵਿਕਾਸ ਕਰਨ ਵਿੱਚ ਸਹਾਈ ਹੋਣਗੇ।
ਅੰਤ ਵਿਚ ਮੈਂ ਇਨ੍ਹਾਂ ਅੰਗਹੀਣ ਸਾਥੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਅੰਗਹੀਣ ਸਾਥੀਓ, ਕਦੇ ਵੀ ਹੌਸਲਾ ਨਾ ਹਾਰੋ। ਇਬਰਾਹੀਮ ਲਿੰਕਨ ਵੀ 21 ਸਾਲ ਦੀ ਉਮਰ ਤੋਂ 51 ਸਾਲ ਦੀ ਉਮਰ ਤੱਕ 6 ਵਾਰ ਚੋਣਾਂ ਵਿਚ ਹਾਰਨ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਸੀ, ਕਿਉਂਕਿ ਉਸ ਨੇ ਹੌਸਲਾ ਨਹੀਂ ਛੱਡਿਆ ਸੀ। ਇਸ ਲਈ ਤੁਸੀਂ ਵੀ ਕਦੇ ਹੌਸਲਾ ਨਾ ਛੱਡੋ, ਬਲਕਿ ਇਕ ਹੋ ਜਾਵੋ, ਇਕਮੁੱਠਤਾ ਬਣਾਓ। ਸਰਕਾਰਾਂ ਆਪਾਂ ਨੂੰ ਕੁੱਝ ਨਾ ਕੁੱਝ ਜ਼ਰੂਰ ਦੇਣਗੀਆਂ ਪਰ ਇਸ ਦੇ ਨਾਲ ਨਾਲ ਸਾਰੇ ਇਕ-ਮੁੱਠ ਹੋ ਕੇ ਆਪਣੇ ਰੁਜ਼ਗਾਰ ਲਈ ਆਪ ਹੀ ਉਪਰਾਲਾ ਕਰੋ। ਆਪਣੇ ਰੁਜ਼ਗਾਰ ਲਈ ਆਪ ਹੀ ਸਾਧਨ ਪੈਦਾ ਕਰੋ। ਸਾਰੀਆਂ ਯੂਨੀਅਨਾਂ/ਐਸੋਸੀਏਸ਼ਨਾਂ ਇਕਮੁੱਠਤਾ ਬਣਾ ਕੇ ਹਰ ਸ਼ਹਿਰ ਵਿਚ ਕਿਸੇ ਵੀ ਕਿਸਮ ਦੀ ਕੋਈ ਵਰਕਸ਼ਾਪ ਬਣਾਓ, ਜਿੱਥੇ ਅੰਗਹੀਣ ਸਾਥੀਆਂ ਦੇ ਨਾਲ-ਨਾਲ ਨਾਰਮਲ ਵਿਅਕਤੀਆਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲੇ। ਕੋਈ ਐਸਾ ਉਪਰਾਲਾ ਕਰੋ ਕਿ ਆਪਾਂ ਅੰਗਹੀਣ ਹੁੰਦੇ ਹੋਏ ਵੀ ਨਾਰਮਲ ਵਿਅਕਤੀਆਂ ਲਈ ਵੀ ਰੁਜ਼ਗਾਰ ਦੇ ਸਾਧਨ ਪੈਦਾ ਕਰੀਏ। ਜੈ ਹਿੰਦ !!

vijay photo

ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਘਰਾਂ ਦੀ ਰੌਣਕ ਹੁੰਦੇ ਨੇ ਸਾਡੇ ਬਜ਼ੁਰਗ (1 ਅਕਤੂਬਰ ਕੌਮਾਂਤਰੀ ਬਜ਼ੁਰਗ ਦਿਵਸ ‘ਤੇ ਵਿਸ਼ੇਸ਼)

ਪੱਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਜਾਂ ਇਹ ਕਹਿ ਲਈਏ ਕਿ ਪੱਛਮੀ ਦੇਸ਼ਾਂ ਦੀ ਤਰਜ਼ ‘ਤੇ ਤੁਰਦੇ ਹੋਏ ਅੱਜ ਭਾਰਤ ‘ਚ ਵੀ ਹਰ ਦਿਨ ਕਿਸੇ ਨਾ ਕਿਸੇ ਨੂੰ ਸਮਰਪਿਤ ਕੀਤਾ ਜਾਣ


Print Friendly
Important Days0 Comments

ਗੁਰੂ ਨਾਨਕ ਦਰਬਾਰ ਦੇ ਕੀਰਤਨੀਏ ਭਾਈ ਮਰਦਾਨਾ ਜੀ (ਜਨਮ ਦਿਨ 6 ਫਰਵਰੀ ਤੇ ਵਿਸ਼ੇਸ਼)

ਸਿੱਖ ਇਤਿਹਾਸ ਵਿੱਚ ਜਿੱਥੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਂ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਂਦਾ ਹੈ ਉੱਥੇ ਭਾਈ ਮਰਦਾਨਾ ਜੀ ਦਾ ਨਾਂ ਵੀ ਬਹੁਤ


Print Friendly
Important Days0 Comments

ਲਾਲ ਬਹਾਦੁਰ ਸ਼ਾਸਤਰੀ (11 ਜਨਵਰੀ ਬਰਸੀ ਮੌਕੇ)

ਲਾਲ ਬਹਾਦੁਰ ਸ਼ਾਸਤਰੀ (2 ਅਕਤੂਬਰ 1904– 11 ਜਨਵਰੀ 1966) ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲਸਰਾਏ ਵਿਚ ਹੋਇਆ। ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਸਿਰਫ ਡੇਢ ਸਾਲ


Print Friendly