Print Friendly
ਲੂਈਸ ਪਾਸਚਰ ਦਾ ਮੰਤਰ, ਬੱਸ ਕੰਮ ਵਿੱਚ ਮਗਨ ਰਹੋ ! – 27 ਦਸੰਬਰ ਜਨਮ ਦਿਨ ਤੇ ਵਿਸ਼ੇਸ਼

ਲੂਈਸ ਪਾਸਚਰ ਦਾ ਮੰਤਰ, ਬੱਸ ਕੰਮ ਵਿੱਚ ਮਗਨ ਰਹੋ ! – 27 ਦਸੰਬਰ ਜਨਮ ਦਿਨ ਤੇ ਵਿਸ਼ੇਸ਼

ਕਿਸੇ ਹਲਕੇ ਕੁੱਤੇ ਦੇ ਸ਼ਿਕਾਰ ਹੋਏ ਵਿਅਕਤੀ ਕੋਲੋਂ ਪੁੱਛੋ ਕਿ ਉਸ ਦਾ ਇਲਾਜ ਕਿਵੇਂ ਹੋਇਆ ਤਾਂ ਉਹ ਫਟ ਬੋਲ ਪਵੇਗਾ ਕਿ ਰੈਬੀਜ਼ ਦੇ ਟੀਕੇ ਲਗਾ ਕੇ ਉਸ ਦਾ ਹਲਕਾਅ ਸਹੀ ਹੋਇਆ ਹੈ। ਇਸ ਦਾ ਇਲਾਜ ਕਰਨ ਵਾਲਾ ਪਹਿਲਾ ਵਿਗਿਆਨੀ ਫਰਾਂਸ ਦਾ ਲੂਈ ਪਾਸਚਰ ਸੀ, ਜੋ ਇਕ ਚਮੜਾ ਰੰਗਣ ਵਾਲੇ ਦਾ ਗ਼ਰੀਬ ਪੁੱਤਰ ਸੀ। ਉਸ ਦੇ ਨਾਂਅ ‘ਤੇ ਹੀ ਪਾਸਚਰਾਈਜ਼ੇਸਨ ਕਿਰਿਆ ਤੇ ਹਲਕਾਅ ਦੇ ਇਲਾਜ ਦਾ ਸਿਧਾਂਤ ਹੋਂਦ ਵਿਚ ਆਇਆ । ਲੂਈ ਪਾਸਚਰ ਦਾ ਨਾਂ ਉਨ੍ਹਾਂ ਸਿਰਕੱਢ ਵਿਗਿਆਨੀਆਂ ਵਿੱਚ ਸ਼ੁਮਾਰ ਹੁੰਦਾ ਹੈ ਜਿਨ੍ਹਾਂ ਆਪਣੀਆਂ ਖੋਜਾਂ ਕਰ ਕੇ ਨਾਮੁਰਾਦ ਰੋਗਾਂ ਦੇ ਕਾਰਨ ਲੱਭੇ ਅਤੇ ਉਨ੍ਹਾਂ ਦੇ ਇਲਾਜ ਨੂੰ ਨਵੇਂ ਰਾਹ ਦਿਖਾਏ। ਉਸ ਦੀ ਪਹਿਲਕਦਮੀ ਕਰਕੇ ਹੀ ਚੀਰ-ਫਾੜ ਦੌਰਾਨ ਐਂਟੀਬਾਇਟਿਕਸ ਦੀ ਵਰਤੋਂ ਕੀਤੀ ਜਾਣ ਲੱਗੀ। ਉਸ ਦੀ ਖੋਜ ਸਦਕਾ ਹੀ ਮੌਤ ਦਰ ਵਿੱਚ ਭਾਰੀ ਕਮੀ ਆਈ।

ਦੁਨੀਆਂ ਦੇ ਇਸ ਮਹਾਨ ਵਿਗਿਆਨੀ ਲੂਈਸ ਪਾਸਚਰ ਦਾ ਜਨਮ 27 ਦਸੰਬਰ, 1822 ਜੀਨ ਜੋਸਫ ਪਾਸਚਰ ਦੇ ਘਰ ਵਿਚ ਡੋਲ ਜੋਰਾ ਰਿਜਨ ਫਰਾਂਸ ਵਿਚ ਹੋਇਆ। ਉਸ ਦਾ ਪਿਤਾ ਪੈਰੀ ਪਾਸਚਰ ਕਦੇ, ਨੈਪੋਲੀਅਨ ਦੀ ਫ਼ੌਜ ਵਿੱਚ ਹੁੰਦਾ ਸੀ। ਬਾਅਦ ਵਿੱਚ ਉਹ ਚਮੜਾ ਰੰਗਣ ਦਾ ਧੰਦਾ ਕਰਨ ਲੱਗਾ। ਪਹਿਲਾਂ ਤਾਂ ਪਾਸਚਰ ਨੂੰ ਆਰਬਾਇਟੇ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਆਰਬਾਇਟੇ ਪਿੰਡ ਵਿੱਚ ਹੀ ਉਹ ਪੜ੍ਹਿਆ ਅਤੇ ਵੱਡਾ ਹੋਇਆ। ਫਿਰ ਉਹ ਪੈਰਿਸ ’ਚ ਇੱਕ ਮੁਹੱਲੇ ਦੇ ਸਕੂਲ ਵਿੱਚ ਪੜ੍ਹਦਾ ਰਿਹਾ। ਉਸ ਨੇ ਬਸਨਾਕਾਨ ਦੇ ਰਾਇਲ ਕਾਲਜ ਤੋਂ ਸੰਨ 1840 ’ਚ ਬੀਏ ਪਾਸ ਕੀਤੀ। ਉਸੇ ਸੰਸਥਾ ਵਿੱਚ ਉਹ ਗਣਿਤ ਅਧਿਆਪਕ ਦਾ ਸਹਾਇਕ ਲੱਗ ਗਿਆ। ਇੱਥੇ ਰਹਿ ਕੇ ਦੋ ਸਾਲਾਂ ’ਚ ਉਹ ਸਾਇੰਸ ਦਾ ਗਰੈਜੂਏਟ ਬਣਿਆ। ਉਸ ਉੱਤੇ ਸਾਰਬਨ ਵਿਸ਼ਵ ਵਿਦਿਆਲੇ ਦੇ ਨਾਮਵਰ ਰਸਾਇਣ ਖੋਜੀ ਜੇ ਡੀ ਡੂਮਾਂ ਦੇ ਭਾਸ਼ਨਾਂ ਦਾ ਡੂੰਘਾ ਪ੍ਰਭਾਵ ਪਿਆ। ਉਸ ਦੇ ਮਨ ਵਿੱਚ ਰਸਾਇਣਾਂ ਦੀ ਖੋਜ ਪ੍ਰਤੀ ਇੱਕ ਚਿੰਗਾਰੀ ਮਘ ਪਈ। ਉਸ ਨੇ ਰਸਾਇਣ ਵਿਗਿਆਨ ਸਬੰਧੀ ਵਰਣਨਯੋਗ ਖੋਜ ਨਿਬੰਧ ਲਿਖੇ। ਉਹ ਬਹੁਪੱਖੀ ਪ੍ਰਤਿਭਾ ਦਾ ਮਾਲਕ ਬਣਿਆ, ਉਸ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਬਹੁਤ ਦਿਲਚਸਪ ਹਨ।
ਬਚਪਨ ਵਿਚ ਇਕ ਘਟਨਾ ਅਜਿਹੀ ਵਾਪਰੀ, ਜਿਸ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਨੇ ਦੇਖਿਆ ਕਿ ਕੁਝ ਹਲਕੇ ਹੋਏ ਜਾਨਵਰਾਂ ਨੇ ਦੂਸਰੇ ਜਾਨਵਰਾਂ ਨੂੰ ਕੱਟ ਲਿਆ ਹੈ ਤੇ ਉਨ੍ਹਾਂ ਵਿਚ ਜ਼ਹਿਰ ਏਨਾ ਫੈਲ ਗਿਆ ਹੈ ਕਿ ਉਹ ਤੜਫ਼-ਤੜਫ਼ ਕੇ ਮਰ ਰਹੇ ਹਨ। ਇਸ ਦ੍ਰਿਸ਼ ਨੇ ਪਾਸਚਰ ਨੂੰ ਬਹੁਤ ਪੀੜਤ ਕਰ ਦਿੱਤਾ ਤੇ ਕਈ ਵਾਰ ਉਹ ਰਾਤਾਂ ਨੂੰ ਉੱਠ ਜਾਂਦਾ। ਉਹ ਸਦਾ ਇਸ ਦੇ ਕਾਰਨਾਂ ਬਾਰੇ ਸੋਚਾਂ ਵਿਚ ਡੁੱਬਿਆ ਰਹਿੰਦਾ। ਉਸ ਨੇ ਇਹ ਨਿਸਚਾ ਕੀਤਾ ਕਿ ਉਹ ਖੋਜ ਕਰਕੇ ਇਸ ਦਾ ਇਲਾਜ ਸੰਭਵ ਬਣਾਏਗਾ।
ਲੂਈਸ ਪਾਸਚਰ ਬਹੁ-ਜਗਿਆਸ ਵਾਲੀ ਪ੍ਰਵਿਰਤੀ ਵਾਲਾ ਬਾਲਕ ਸੀ ਤੇ ਹਰ ਕਿਰਿਆ ਨੂੰ ਡੂੰਘਾਈ ਨਾਲ ਦੇਖਣ ਦੀ ਉਸ ਦੀ ਆਦਤ ਸੀ। ਖ਼ਾਸ ਤੌਰ ‘ਤੇ ਜਦੋਂ ਉਹ ਆਪਣੇ ਪਿਤਾ ਨੂੰ ਚਮੜਾ ਰੰਗਣ ਦੀ ਪ੍ਰਕਿਰਿਆ ਨੂੰ ਦੇਖਦਾ ਸੀ ਤਾਂ ਇਸ ਪ੍ਰਤੀ ਰੁਚਿਤ ਹੋ ਜਾਂਦਾ ਸੀ। ਆਮ ਸਾਧਾਰਨ ਪੈਮਾਨੇ ਅਨੁਸਾਰ ਦੁਨੀਆ ਦੀਆਂ ਨਜ਼ਰਾਂ ਵਿਚ ਪਾਸਚਰ ਕੋਈ ਜ਼ਹੀਨ ਲੜਕਾ ਨਹੀਂ ਸੀ ਤੇ 11 ਸਾਲ ਦੀ ਉਮਰ ਤੱਕ ਤਾਂ ਉਹ ਸਕੂਲ ਹੀ ਨਹੀਂ ਗਿਆ। ਉਸ ਦੇ ਬਚਪਨ ਦਾ ਜੀਵਨ ਅੱਜ ਦੇ ਵਿਦਿਅਕ ਪ੍ਰਣਾਲੀ ਲਈ ਇਕ ਸਬਕ ਦੀ ਤਰ੍ਹਾਂ ਪ੍ਰੇਰਿਤ ਕਰ ਸਕਦਾ ਹੈ, ਜੋ ਤਿੰਨ ਸਾਲ ਦੇ ਬੱਚਿਆਂ ਨੂੰ ਭਾਰੇ ਬੈਗ ਫੜਾ ਕੇ ਸਕੂਲ ਤੋਰ ਦਿੰਦੇ ਹਨ। ਇੱਥੇ ਹੀ ਬਸ ਨਹੀਂ, ਉਹ ਆਮ ਵਿਦਿਆਰਥੀਆਂ ਦੀ ਤਰ੍ਹਾਂ ਪ੍ਰੀਖਿਆ ਵਿਚ ਚੰਗੇ ਅੰਕ ਲੈਣ ਲਈ ਕਿਤਾਬਾਂ ਨਾਲ ਨਹੀਂ ਸੀ ਜੁੜਦਾ, ਸਗੋਂ ਉਹ ਅਮਲੀ ਤੌਰ ‘ਤੇ ਹਰ ਗਿਆਨ ਪ੍ਰਾਪਤ ਕਰਦਾ ਸੀ। ਇਸ ਲਈ ਜਦੋਂ ਆਪਣੇ ਪਿਤਾ ਨੂੰ ਚਮੜਾ ਰੰਗਦੇ ਹੋਏ ਦੇਖਦਾ ਤੇ ਚਮੜਾ ਰੰਗਣ ਵਿਚ ਜਿਨ੍ਹਾਂ ਵਸਤੂਆਂ, ਰੰਗਾਂ ਨੂੰ ਮਲਾਇਆ ਜਾਂਦਾ ਹੈ ਤੇ ਕਿਵੇਂ ਇਹ ਸਾਰੀ ਪ੍ਰਕਿਰਿਆ ਹੁੰਦੀ ਹੈ ਤੇ ਚਮੜਾ ਰੰਗਿਆ ਜਾਂਦਾ ਹੈ, ਇਸ ਨੂੰ ਮਗਨਤਾ ਨਾਲ ਦੇਖਦਾ। ਇਹ ਸਾਰਾ ਦੇਖਣ ਨਾਲ ਉਹ ਰਸਾਇਣ ਵਿਗਿਆਨ ਨਾਲ ਜੁੜਿਆ ਤੇ ਇਸ ਦੀ ਵਿਧੀਬੱਧ ਪੜ੍ਹਾਈ ਕੀਤੀ। ਫਿਰ ਉਹ ਰਸਾਇਣ, ਭੌਂ ਵਿਗਿਆਨ ਤੇ ਜੀਵ ਵਿਗਿਆਨ ਵੱਲ ਤੁਰਿਆ, ਪੈਰਿਸ ਤੋਂ ਡਾਕਟਰੇਟ ਦੀ ਡਿਗਰੀ ਲਈ ਤੇ ਆਪਣੇ ਹੀ ਪ੍ਰੋਫੈਸਰ ਦਾ ਸਹਾਇਕ ਬਣ ਗਿਆ। 1854 ਵਿਚ ਪਾਸਚਰ ਲਿਲੀ ਵਿਸ਼ਵ ਵਿਦਿਆਲੇ ਵਿਚ ਪ੍ਰੋਫੈਸਰ ਤੇ ਡੀਨ ਦੇ ਅਹੁਦੇ ‘ਤੇ ਰਿਹਾ। ਆਪਣੀ ਸਾਰੀ ਉਮਰ ਉਹ ਲੋਕਾਂ ਦੀਆਂ ਤਕਲੀਫ਼ਾਂ ਹੀ ਦੂਰ ਕਰਦਾ ਰਿਹਾ ਤੇ ਇਸ ਨਾਲ ਜੁੜੀਆਂ ਹੋਈਆਂ ਖੋਜਾਂ ਹੀ ਕਰਦਾ ਰਿਹਾ ।
ਬਹੁਤੀ ਮਸ਼ਹੂਰੀ ਉਸ ਦੀ ਹਲਕਾਏ ਕੁੱਤੇ ਦਾ ਇਲਾਜ ਕਰਨ ਕਰਕੇ ਹੋਈ। ਇਕ ਵਾਰ ਉਸ ਕੋਲ ਇਕ ਮਾਂ ਰੋਂਦੀ-ਕੁਰਲਾਂਦੀ ਆਈ ਤੇ ਕਹਿਣ ਲੱਗੀ ਕਿ ਲੜਕੇ ਨੂੰ ਹਲਕੇ ਕੁੱਤੇ ਨੇ ਕੱਟ ਲਿਆ ਹੈ ਤੇ ਇਹ ਕੁਝ ਪਲਾਂ ਦਾ ਹੀ ਮਹਿਮਾਨ ਹੈ, ਇਸ ਨੂੰ ਬਚਾਅ ਲਓ ਜੇ ਬਚਾਅ ਸਕਦੇ ਹੋ। ਇਸ ਘਟਨਾ ਨੇ ਹਲਕੇ ਕੁੱਤੇ ਦੇ ਇਲਾਜ ਦੀ ਬੁਨਿਆਦ ਰੱਖੀ। ਲੂਈਸ ਪਾਸਚਰ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿਚ ਦੁੱਧ ਦੇਣ ਵਾਲੀਆਂ ਬੱਕਰੀਆਂ ਨੂੰ ਇਕ ਜ਼ਹਿਰ ਨੂੰ ਖ਼ਤਮ ਕਰਨ ਵਾਲਾ ਟੀਕਾ ਬਣਾ ਕੇ ਬਚਾਇਆ ਸੀ। ਉਸ ਨੇ ਬੱਚੇ ਨੂੰ ਦਸ ਦਿਨ ਆਪਣੇ ਘਰ ਵਿਚ ਰੱਖਿਆ ਤੇ ਵੱਖੋ-ਵੱਖਰੇ ਤਜਰਬੇ ਕਰਦਾ ਰਿਹਾ। ਪਾਸਚਰ ਨੇ ਇਸ ਟੀਕੇ ਵਿਚ ਕੁਝ ਫ਼ਰਕ ਪਾ ਕੇ ਇਹ ਟੀਕਾ ਮਨੁੱਖਾਂ ਲਈ ਬਣਾਇਆ ਤੇ ਉਸ ਬੱਚੇ ਨੂੰ ਬਚਾਅ ਲਿਆ। ਇਸ ਤਰ੍ਹਾਂ ਲੂਈਸ ਪਾਸਚਰ ਨੇ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੀ ਬਿਮਾਰੀ ਦਾ ਇਲਾਜ ਸੰਭਵ ਕਰਕੇ ਦੁਨੀਆ ਨੂੰ ਰਾਹਤ ਦਿਵਾਈ।
ਅੰਤਲੇ ਦਿਨਾਂ ਵਿੱਚ ਉਸ ਦੇ ਵਿਦਿਆਰਥੀ ਉਸ ਨੂੰ ਮਿਲਣ ਆਉਂਦੇ ਤਾਂ ਉਹ ਉਨ੍ਹਾਂ ਨੂੰ ਇੱਕੋ ਮੰਤਰ ਦਿੰਦਾ: ਬੱਸ ਕੰਮ ਵਿੱਚ ਮਗਨ ਰਹੋ। ਆਖ਼ਰਕਾਰ 28 ਸਤੰਬਰ 1895 ਨੂੰ ਉਹ ਸਾਥੋਂ ਸਦਾ ਲਈ ਵਿਛੜ ਗਿਆ। ਆਓ, ਅਸੀਂ ਵੀ ਉਨ੍ਹਾਂ ਦੇ ਦਿੱਤੇ ਇਸ ਮੰਤਰ ਨੂੰ ਅਮਲੀ ਜਾਮਾ ਪਹਿਨਾ ਕੇ ਸਮਾਜ ਲਈ ਕੁੱਝ ਕਰ ਜਾਈਏ !!! ਜੈ ਹਿੰਦ !!!

ਵਿਜੈ ਗੁਪਤਾ, ਸ.ਸ. ਅਧਿਆਪਕ

# 977 990 3800

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਔਲਾਦ ਨੂੰ ਦੁਨਿਆਵੀ ਦੁੱਖ ਤਕਲੀਫਾਂ ਦੀ ਤਪਸ਼ ਤੋਂ ਬਚਾਉਣ ਵਾਲਾ ਇੱਕ ਮਾਤਰ ਰਿਸ਼ਤਾ – ਪਿਤਾ (ਕੌਮਾਂਤਰੀ ਪਿਤਾ ਦਿਵਸ 17 ਜੂਨ ‘ਤੇ ਵਿਸ਼ੇਸ਼)

ਅੰਤਰਰਾਸ਼ਟਰੀ ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਨੂੰ ਮਨਾਉਣਾ ਖਾਸ ਕਰਕੇ ਪੱਛਮੀ ਦੇਸ਼ਾਂ ਦਾ ਚਲਣ ਹੈ ਪਰ ਹੁਣ ਆਧੁਨਿਕ ਸੁਵਿਧਾਵਾਂ ਕਾਰਨ ਬੱਚੇ


Print Friendly

ਅਰਥ ਆਵਰ-2015 (ਵਿਸ਼ਵ ਧਰਤੀ ਦਿਵਸ —- ਧਰਤੀ ਨੂੰ ਬਚਾਉਣ ਸਬੰਧੀ)

ਨੌਵੇਂ ਸਾਲ ’ਚ ਪ੍ਰਵੇਸ਼ ਕਰ ਰਿਹਾ ਵਾਤਾਵਰਨ ਸੁਚੇਤਨਾ ਕਦਮ ‘ਅਰਥ ਆਵਰ’ ਹਰ ਸਾਲ ਮਾਰਚ ਦੇ ਅਖ਼ੀਰਲੇ ਸ਼ਨੀਵਾਰ ਮਨਾਇਆ ਜਾਂਦਾ ਹੈ। ਜਿਸ ਦੌਰਾਨ ਵਾਤਾਵਰਨ ਦੀ ਸ਼ਾਨ/ਸਨਮਾਨ ਹਿੱਤ ਸ਼ਾਮ 8.30 ਵਜੇ ਤੋਂ


Print Friendly
Important Days0 Comments

ਜੈਵਿਕ ਵਿਭਿੰਨਤਾ ਪ੍ਰਤੀ ਸਮਾਜ ਨੂੰ ਹੋਰ ਜਾਗਰੂਕ ਕਰਨ ਦੀ ਲੋੜ – ਵਿਜੈ ਗੁਪਤਾ (ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ 22 ਮਈ ‘ਤੇ ਵਿਸ਼ੇਸ਼)

ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਵੱਲੋਂ 1992 ਤੋਂ 22 ਮਈ ਨੂੰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਐਲਾਨਿਆ ਹੈ। ਇਸ ਸਾਲ 2018 ਲਈ ਜੈਵਿਕ ਵਿਭਿੰਨਤਾ ਦਿਵਸ ਦੇ 25 ਵਰ੍ਹੇ ਪੂਰ ਹੋਣ ਤੇ,


Print Friendly