Print Friendly
ਅੱਜ ਹੋਵੇਗਾ ਉੱਤਰੀ ਅਰਧ ਗੋਲੇ ਵਿੱਚ ਸਭ ਤੋਂ ਛੋਟਾ ਦਿਨ – 22 ਦਸੰਬਰ ਸ਼ੀਤ ਅਯਨਾਂਤ ਤੇ ਵਿਸ਼ੇਸ਼

ਅੱਜ ਹੋਵੇਗਾ ਉੱਤਰੀ ਅਰਧ ਗੋਲੇ ਵਿੱਚ ਸਭ ਤੋਂ ਛੋਟਾ ਦਿਨ – 22 ਦਸੰਬਰ ਸ਼ੀਤ ਅਯਨਾਂਤ ਤੇ ਵਿਸ਼ੇਸ਼

ਕਿਉਂਕਿ ਧਰਤੀ ਆਪਣੇ ਧੁਰੇ ਦੁਆਲੇ 23.5 ਡਿਗਰੀ ਝੁਕੀ ਹੋਈ ਹੈ, ਜਿਸ ਕਾਰਨ ਸਾਰੀ ਧਰਤੀ ਤੇ ਦਿਨ ਅਤੇ ਰਾਤ ਛੋਟੇ ਅਤੇ ਵੱਡੇ ਹੁੰਦੇ ਰਹਿੰਦੇ ਹਨ। ਹਰ ਸਾਲ 21 ਮਾਰਚ, 21 ਜੂਨ, 23 ਸਤੰਬਰ ਅਤੇ 22 ਦਸੰਬਰ ਨੂੰ ਚਾਰ ਵਾਰ ਖਗੋਲੀ ਘਟਨਾ ਹੋਣ ਦੇ ਨਾਲ ਹੀ ਧਰਤੀ ਦੀਆਂ ਗਤੀਵਿਧੀਆਂ ‘ਚ ਤਬਦੀਲੀ ਹੁੰਦੀ ਹੈ।
ਹਰ ਸਾਲ ਹੋਣ ਵਾਲੀ ਖਗੋਲੀ ਘਟਨਾ ਦੇ ਅਧੀਨ 22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਮਕਰ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ ਜਿਸ ਕਰਕੇ ਦੱਖਣੀ ਅਰਧ ਗੋਲੇ ਵਿੱਚ ਦਿਨ ਦੀ ਲੰਬਾਈ ਸਭ ਤੋਂ ਵੱਧ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ ਅਤੇ ਉੱਥੇ ਗਰਮੀ ਦੀ ਰੁੱਤ ਹੁੰਦੀ ਹੈ ਜਦੋਂ ਕਿ ਉੱਤਰੀ ਅਰਧ ਗੋਲੇ ਵਿੱਚ ਰਾਤ ਸਭ ਤੋਂ ਲੰਬੀ ਅਤੇ ਦਿਨ ਦੀ ਲੰਬਾਈ ਸਭ ਤੋਂ ਛੋਟੀ ਹੁੰਦੀ ਹੈ। ਇਸ ਨੂੰ ਸ਼ੀਤ ਅਯਨਾਂਤ ਕਹਿੰਦੇ ਹਨ।
ਸੂਰਜ ਦੀ ਇਸ ਚਾਲ ਕਾਰਨ ਹੁਣ ਉੱਤਰੀ ਗੋਲਾਰਧ ‘ਚ ਦਿਨ ਹੌਲੀ-ਹੌਲੀ ਵੱਡੇ ਅਤੇ ਰਾਤਾਂ ਛੋਟੀਆਂ ਹੋਣ ਲੱਗਣਗੀਆਂ। 21 ਮਾਰਚ ਨੂੰ ਸੂਰਜ ਵਿਸ਼ੁਵਤ ਰੇਖਾ (ਭੂ-ਮੱਧ ਰੇਖਾ) ‘ਤੇ ਵਰਟੀਕਲ ਹੋ ਜਾਵੇਗਾ। ਇਸ ਘਟਨਾ ਨੂੰ ਬਸੰਤ ਵਿਸੂਵੀ ਕਹਿੰਦੇ ਹਨ। ਇਸ ਤੋਂ ਬਾਅਦ ਉੱਤਰੀ ਗੋਲਾਰਧ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਉਲਟ ਦੱਖਣੀ ਗੋਲਾਰਧ ਵਿੱਚ ਸਰਦੀ ਦੀ ਰੁੱਤ ਸ਼ੁਰੂ ਹੋਵੇਗੀ।

ਵਿਜੈ ਗੁਪਤਾ, ਸ.ਸ. ਅਧਿਆਪਕ

ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ)

9779903800

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਚੰਨ ਤੇ ਸਭ ਤੋਂ ਪਹਿਲਾਂ ਪੈਰ ਧਰਨ ਵਾਲਾ ਪਹਿਲਾ ਮਹਾਨ ਪੁਲਾੜ ਵਿਗਿਆਨੀ – ਨੀਲ ਆਰਮਸਟਰਾਂਗ

ਕਦੀ ਕਦਾਈਂ ਅਜਿਹਾ ਕੁਝ ਵਾਪਰਦਾ ਹੈ, ਜੋ ਆਉਂਦੇ ਲੰਮੇ ਸਮੇਂ ਤੱਕ ਮਨੁੱਖੀ ਯਾਦ ਦਾ ਇਕ ਹਿੱਸਾ ਬਣ ਜਾਂਦਾ ਹੈ। ਅਜਿਹਾ ਹੀ ਇਤਿਹਾਸਕ ਸਮਾਂ ਆਇਆ 20 ਜੁਲਾਈ 1969 ਨੂੰ ਜਦੋਂ ਪਹਿਲੀ


Print Friendly
Important Days0 Comments

World Kidney Day (2nd Thursday in March)

World Kidney Day started in 2006 and has not stopped growing ever since. Every year, the campaign highlights a particular theme. It is celebrated second thursday in March every year.


Print Friendly
Important Days0 Comments

ਬਾਲੜੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਜ਼ਰੂਰਤ – ਵਿਜੈ ਗੁਪਤਾ (ਕੌਮਾਂਤਰੀ ਬਾਲੜੀ ਦਿਵਸ 11 ਅਕਤੂਬਰ ‘ਤੇ ਵਿਸ਼ੇਸ਼)

ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਕੌਮਾਂਤਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਦਿਵਸ ਸਾਲ 2012 ਵਿੱਚ ਮਨਾਇਆ ਗਿਆ। ਬਾਲੜੀਆਂ ਨੂੰ ਦੁਨੀਆ


Print Friendly