Thoughts (Punjabi)

 1. ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। 
 2. ਨਿਮਰਤਾ ਦਾ ਪ੍ਰਭਾਵ ਤਤਕਾਲ ਹੀ ਪੈਂਦਾ ਹੈ |
 3. ਨਿਮਰਤਾ ਰੱਖਣ ਨਾਲ ਬਿਪਤਾ ਦਾ ਸਮਾਂ ਟਲ ਜਾਂਦਾ ਹੈ |
 4. ਨਿਮਰਤਾ ਕਦੀ ਨਾ ਟੁੱਟਣ ਵਾਲਾ ਇਕ ਕਵੱਚ ਹੈ |
 5. ਮਹਾਨ ਵਿਅਕਤੀ ਦਾ ਉਦੇਸ਼ ਉਸ ਦੀ ਨਿਮਰਤਾ ਹੈ |
 6. ਨਿਮਰਤਾ ਦਾ ਪ੍ਰਭਾਵ ਦੂਰ ਤੀਕ ਜਾਂਦਾ ਹੈ |
 7. ਸੰਤੁਸ਼ਟਤਾ ਤੇ ਨਿਮਰਤਾ ਵੀ ਜ਼ਿੰਦਗੀ ਵਿਚ ਖ਼ੁਸ਼ੀ ਦੀ ਪ੍ਰਾਪਤ ਲਈ ਅਹਿਮ ਪਹਿਲੂ ਹਨ |
 8. ਮਿੱਠਾ ਬੋਲਣ ਦੇ ਫਾਇਦੇ ਬਹੁਤ ਹਨ, ਨੁਕਸਾਨ ਕੋਈ ਵੀ ਨਹੀਂ |
 9. ਨਿਮਰਤਾ ਨਾਲ ਪੇਸ਼ ਆਓਗੇ ਤਾਂ ਸਾਰੇ ਝਗੜੇ ਝੇੜੇ ਖਤਮ ਹੋ ਜਾਣਗੇ | ਕੜਵਾਹਟ ਤੋਂ ਹਮੇਸ਼ਾ ਬਚੋ |
 10. ਵਿਗਿਆਨ ਕਹਿੰਦਾ ਹੈ ਕਿ ਜੀਭ ‘ਤੇ ਲੱਗੀ ਚੋਟ ਸਭ ਤੋਂ ਜਲਦੀ ਠੀਕ ਹੁੰਦੀ ਹੈ ਅਤੇ ਗਿਆਨ ਕਹਿੰਦਾ ਹੈ ਕਿ ਜੀਭ ਨਾਲ ਲੱਗੀ ਚੋਟ ਕਦੇ ਠੀਕ ਹੀ ਨਹੀਂ ਹੁੰਦੀ | ਇਸ ਲਈ ਹਮੇਸ਼ਾ ਮਿੱਠੇ ਬੋਲਾਂ ਦੀ ਵਰਤੋਂ ਕਰੋ |
 11. ਲਾਠੀ ਤੇ ਪੱਥਰਾਂ ਨਾਲ ਹੱਡੀਆਂ ਟੁੱਟਦੀਆਂ ਹਨ ਪਰ ਕੌੜੇ ਸ਼ਬਦਾਂ ਤੇ ਬੋਲਾਂ ਨਾਲ ਰਿਸ਼ਤੇ ਟੁੱਟ ਜਾਂਦੇ ਹਨ |
 12. ਨਿਮਰਤਾ ਅਪਜਸ ਨੂੰ ਨਸ਼ਟ ਕਰਦੀ ਹੈ |
 13. ਕੋਈ ਗੱਲ ਹੱਸ ਕੇ ਕਹੀ ਜਾਵੇ ਤਾਂ ਮਿੱਠੀ ਹੋ ਜਾਂਦੀ ਹੈ |
 14. ਦੋ ਗੱਲਾਂ ਕਰਨ ਨਾਲ ਗੱਲ (ਬਾਤ) ਬਣਦੀ ਹੈ ਜਦੋਂ ਕਿ ਦੋ-ਦੋ ਹੱਥ ਕਰਨ ਨਾਲ ਗੱਲ ਵਿਗੜਦੀ ਹੈ |
 15. ਹਿੰਸਾ ਨਿਰੀ ਤਲਵਾਰ ਨਾਲ ਹੀ ਨਹੀਂ ਇਹ ਜ਼ਬਾਨ ਨਾਲ ਵੀ ਕੀਤੀ ਜਾ ਸਕਦੀ ਹੈ | ਕੋਸ਼ਿਸ਼ ਕਰੋ ਜ਼ਬਾਨ ਨਾਲ ਹਿੰਸਾ ਨਾ ਹੋਵੇ |
 16. ਮਿਹਨਤ, ਇਮਾਨਦਾਰੀ, ਸੰਜਮ ਅਤੇ ਨਿਮਰਤਾ ਸਫ਼ਲਤਾ ਦੇ ਮਾਰਗ ਹਨ | ਜਦੋਂ ਵੀ ਸਫ਼ਲ ਹੋਵੋਗੇ ਇਨ੍ਹਾਂ ਰਾਹਾਂ ਤੋਂ ਗੁਜ਼ਰ ਕੇ ਹੀ ਹੋਵੋਗੇ |
 17. ਜੀਭ ਤਾਂ ਡੰਗ ਮਾਰ ਕੇ ਲੁਕ ਜਾਂਦੀ ਹੈ ਪਰ ਜੁੱਤੀਆਂ ਹਮੇਸ਼ਾ ਸਿਰ ਨੂੰ ਖਾਣੀਆਂ ਪੈਂਦੀਆਂ ਹਨ | 
 18. ਵਿਰੋਧੀ ਵਿਚਾਰਾਂ ਨੂੰ ਸੁਖਾਵੇਂ ਸ਼ਬਦਾਂ ਵਿਚ ਪ੍ਰਗਟਾਉਣ ਨੂੰ ਰਾਜਦੂਤ ਕਹਿੰਦੇ ਹਨ |
 19. ਬਾਹਰੀ ਸ਼ੁੱਧਤਾ ਦੇ ਨਾਲ-ਨਾਲ ਅੰਦਰੂਨੀ ਸ਼ੁੱਧਤਾ ਵੀ ਬਹੁਤ ਜ਼ਰੂਰੀ ਹੈ।
 20. ਖ਼ੂਬਸੂਰਤੀ ਦਾ ਆਦਰਸ਼ ਸਾਦਗੀ ਅਤੇ ਸ਼ਾਂਤੀ ਹੈ।
 21. ਕਿਸੇ ਉੱਚੇ ਮੁਕਾਮ ‘ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। 
 22. ਗੰਭੀਰ ਸੰਜੀਦਗੀ ਦੀ ਘਾਟ ਅਸਫ਼ਲਤਾਵਾਂ ਦਾ ਕਾਰਨ ਬਣਦੀ ਹੈ। 
 23. ਮਾਤਾ – ਪਿਤਾ ਤੇ ਗੁਰੂ ਤਿੰਨੇ ਪ੍ਰਤੱਖ ਦੇਵਤਾ ਹਨ। ਇਨ੍ਹਾਂ ਨੂੰ ਅਣਗੋਲਿਆਂ ਕਰਕੇ ਅਪ੍ਰਤੱਖ ਦੇਵਤਾ ਦੀ ਵੱਖ-ਵੱਖ ਢੰਗਾਂ ਨਾਲ ਅਰਾਧਨਾ ਤੇ ਪੂਜਾ ਕਰਨਾ ਕਿਵੇਂ ਠੀਕ ਹੋ ਸਕਦਾ ਹੈ?
 24. ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। 
 25. ਕਿਸੇ ਵਿਅਕਤੀ ਨੂੰ ਮਾਰਿਆ ਜਾ ਸਕਦਾ ਹੈ ਪਰ ਵਿਚਾਰ ਕਦੇ ਨਹੀਂ ਮਰਦੇ
 26. ਆਤਮ-ਸਨਮਾਨ ਸਾਰੇ ਗੁਣਾਂ ਦੀ ਆਧਾਰਸ਼ਿਲਾ ਹੈ।
 27. ਭੈੜੀ ਸੋਹਬਤ ਸਾਨੂੰ ਨਰਕ ਦੇ ਰਾਹ ਤੁਰਨ ਲਈ ਪ੍ਰੇਰਦੀ ਹੈ।
 28. ਪੈਸਾ ਵਿਰਾਸਤ ਵਿੱਚੋਂ ਮਿਲ ਸਕਦਾ ਹੈ, ਪਰ ਇੱਜ਼ਤ ਅਤੇ ਸ਼ੋਹਰਤ ਖੁਦ ਕਮਾਉਣੀ ਪੈਂਦੀ ਹੈ।
 29. ਆਪਣੀ ਤਾਕਤ ਤੇ ਭਰੋਸਾ ਰੱਖੋ। ਉਧਾਰ ਲਈ ਗਈ ਤਾਕਤ ਖਤਰਨਾਕ ਸਾਬਤ ਹੁੰਦੀ ਹੈ।
 30. ਗੁਲਾਮ ਉਹ ਹੈ ਜਿਸ ਨੇ ਆਪਣੇ ਵਿਚਾਰਾਂ ਦੀ ਆਜ਼ਾਦੀ ਗਵਾ ਲਈ ਹੈ।
 31. ਗਿਆਨ ਤੋਂ ਬਿਨਾਂ ਸਹੀ ਆਜ਼ਾਦੀ ਪ੍ਰਾਪਤ ਨਹੀਂ ਹੁੰਦੀ।
 32. ਅਪਰਾਧ ਨੂੰ ਉਤਸ਼ਾਹਤ ਕਰਨਾ ਤੇ ਅਪਰਾਧ ਨੂੰ ਸਹਿਣਾ, ਅਪਰਾਧ ਕਰਨ ਨਾਲੋਂ ਵੱਡਾ ਅਪਰਾਧ ਹੈ।
 33. ਅਹਿੰਸਾ ਦਾ ਅਰਥ ਹੈ ਈਸ਼ਵਰ ਉੱਤੇ ਭਰੋਸਾ ਰੱਖਣਾ।
 34. ਜਿਸਨੂੰ ਈਸ਼ਵਰ ਦਾ ਡਰ ਹੈ, ਉਸਨੂੰ ਕਿਸੇ ਦਾ ਵੀ ਡਰ ਨਹੀਂ।
 35. ਸਿਆਣਪ ਤਾਂ ਹਾਲਤਾਂ ਨੂੰ ਆਪਣੇ ਅਨੁਕੂਲ ਬਣਾਉਣ ਵਿਚ ਹੈ।
 36. ਮੇਰੇ ਦੁਸ਼ਮਣ ਪਹਿਲਾਂ ਵੀ ਸਨ, ਹੁਣ ਵੀ ਹਨ, ਫਿਰ ਵੀ ਮੈਨੂੰ ਉਨ੍ਹਾਂ ’ਤੇ ਗੁੱਸਾ ਨਹੀਂ ਆਉਂਦਾ। ਸੁਪਨੇ ਵਿਚ ਵੀ ਮੈਂ ਉਨ੍ਹਾਂ ਦਾ ਬੁਰਾ ਨਹੀਂ ਤੱਕਿਆ।
 37. ਫਿਰਕੂ ਸਮੱਸਿਆ ਦਾ ਇੱਕੋ-ਇਕ ਹੱਲ ਇਹ ਹੈ ਕਿ ਸਾਨੂੰ ਦੂਜੇ ਧਰਮਾਂ ਦੇ ਉੱਚ ਸਿਧਾਂਤ ਨੂੰ ਸਵੀਕਾਰ ਕਰਦੇ ਹੋਏ ਸਾਰੇ ਧਰਮਾਂ ਅਤੇ ਉਨ੍ਹਾਂ ਮੰਨਣ ਵਾਲਿਆਂ ਨੂੰ ਇਕ ਸਮਾਨ ਸਨਮਾਨ ਦੇਣਾ ਚਾਹੀਦਾ ਹੈ
 38. ਹੰਕਾਰ ਕਿਸੇ ਵੀ ਸੂਰਬੀਰ ਵਿਅਕਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ।
 39. ਚੰਗੀਆਂ ਪੁਸਤਕਾਂ ਕੋਲ ਰਹਿਣ ਨਾਲ ਸਾਨੂੰ ਆਪਣੇ ਮਿੱਤਰਾਂ ਦੀ ਘਾਟ ਕਦੀ ਮਹਿਸੂਸ ਨਹੀਂ ਹੁੰਦੀ।
 40. ਮੁਸੀਬਤਾਂ ਸਾਨੂੰ ਆਤਮ ਗਿਆਨ ਕਰਾਉਂਦੀਆਂ ਹਨ। ਉਹ ਦਿਖਾ ਦਿੰਦੀਆਂ ਹਨ ਕਿ ਅਸੀਂ ਕਿਸ ਮਿੱਟੀ ਦੇ ਬਣੇ ਹੋਏ ਹਾਂ।
 41. ਤਬਦੀਲੀ ਪੀੜ੍ਹੀਆਂ ਦੀ ਤਰੱਕੀ ਦੀ ਨਿਸ਼ਾਨੀ ਹੈ।
 42. ਜਿਨ੍ਹਾਂ ’ਚ ਨਿਮਰਤਾ ਨਹੀਂ ਹੁੰਦੀ, ਉਹ ਵਿਦਿਆ ਦਾ ਪੂਰਾ  ਉਪਯੋਗ ਨਹੀਂ ਕਰ ਸਕਦੇ।
 43. ਪਾਪੀ ਨੂੰ ਨਹੀਂ ਪਾਪ ਨੂੰ ਨਫ਼ਰਤ ਕਰੋ।
 44. ਮੌਨ ਕਦੀ ਕਦੀ ਬੋਲਾਂ ਤੋਂ ਵੱਧ ਅਸਰਦਾਰ ਹੁੰਦਾ ਹੈ।
 45. ਵਿਚਾਰ ਕੇਵਲ ਸੁਪਨੇ ਹੁੰਦੇ ਹਨ ਜਦ ਤਕ ਇਹ ਪਰਖੇ ਨਾ ਜਾਨ |
 46. ਖਾਲੀ ਜੇਬ ਅਤੇ ਭੁੱਖਾ ਪੇਟ ,ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ.
 47. ਸਚ ਦਾ ਨਿਆ ਭਗਵਾਨ ਤੇ ਝੂਠ ਦਾ ਇਨਸਾਨ ਕਰਦਾ ਹੈ |
 48. ਭਗਵਾਨ ਇਸ ਸੰਸਾਰ ਦੇ ਕਨ ਕਨ ਵਿਚ ਮਜੂਦ ਹਨ |
 49. ਮਨੁਖ ਦਾ ਸਚਾ ਮਿਤਰ ਉਸ ਦੀਆ ਦਸ ਉਂਗਲੀਆ ਹਨ |
 50. ਕਿਸੇ ਗਲ ਨੂ ਸਮਝਣ ਲਈ ਗਿਯਾਨ ਦੀ ਲੋੜ ਹੁੰਦੀ ਹੈ ਤੇ ਮਹਸੂਸ ਕਰਨ ਲਈ ਤਜਰਬੇ ਦੀ |
 51. ਸਮਾਂ ਤੇ ਸਾਗਰ ਲਹਰ ਕਿਸੇ ਦੀ ਉਡੀਕ ਨੀ ਕਰਦੇ |
 52. ਹਦੋ ਵਧ ਖਾਹਿਸ਼ਾ ਮਨੁਖ ਨੂ ਤਬਾਹ ਕਰ ਦਿੰਦਿਆ ਹਨ |
 53. ਵਿਚਾਰ ਕਰਨੀ ਵਿਚ ਹੋਣਾ ਚਾਹਿਦਾ ਹੈ ਕਥਨੀ ਵਿਚ ਨਹੀ |
 54. ਇਕ ਬਾਲਕ ਨੂ ਬੋਲਣਾ ਸਿਖਣ ਲਈ ਦੋ ਸਾਲ ਲਗਦੇ ਨੇ , ਆਦਮੀ ਨੂ ਆਪਣੀ ਜੁਬਾਨ ਸੰਭਾਲਣੀ ਸਿਖਣ ਉਤੇ ਸਠ ਸਾਲ ਲਗ ਜਾਂਦੇ ਨੇ |
 55. ਦੂਸਰਿਆ ਨੂ ਖੁਸ਼ ਰਖਣ ਦਾ ਇਕ ਹੀ ਰਾਹ ਹੈ , ਤੁਸੀਂ ਖੁਸ਼ ਰਹੋ |
 56. ਜਿੰਦਗੀ ਵਿਚ ਸਫਲਤਾ ਦਾ ਸਬ ਤੋ ਵਧੀਆ ਸਾਧਨ ਉਸ ਨਸੀਹਤ ਤੇ ਚਲਨਾ ਹੈ ,ਜੋ ਅਸੀਂ ਦੂਜਿਆ ਨੂ ਦੇਂਦੇ ਹਾਂ|
 57. ਜੋ ਅਜ ਤੁਸੀਂ ਹੋ ਓਹ ਪਰਮਾਤਮਾ ਦਾ ਤੋਹਫ਼ਾ ਹੈ ਜੋ ਤੁਸੀਂ ਬਣੋਗੇ ਓਹ ਤੁਹਾਡੇ ਵਲੋ ਪਰਮਾਤਮਾ ਨੂ ਤੋਹਫ਼ਾ ਹੋਵੇਗਾ|
 58. ਅਸਲ ਪੜ੍ਹਾਈ ਓਹ ਹੈ ਜੋ ਤੁਹਾਨੂ ਆਪਣੇ ਪੈਰਾਂ ਤੇ ਆਪ ਖੜੇ ਹੋਣ ਯੋਗ ਬਨਾਓਦੀ ਹੈ |
 59. ਤੁਸੀਂ ਤਾ ਹੀ ਜਿਤ ਸਕਦੇ ਹੋ ਜੇ ਹਾਰ ਤੋ ਨਹੀ ਡਰਦੇ |
 60. ਜੇ ਤੁਸੀਂ ਸਮੇਂ ਨਾਲ ਨਹੀ ਚਲੋਗੇ ਤਾ ਸਮਾਂ ਤਹਾਨੂ ਚਲਾਏਗਾ |
 61. ਇਜ਼ਤ ਕਰਾਉਣ ਦਾ ਸਬ ਤੋ ਵਧੀਆ ਤਰੀਕਾ ਹੈ ਕਿ ਤੁਸੀਂ ਦੂਜਿਆ ਦੀ ਇਜ਼ਤ ਕਰੋ |
 62. ਜਦੋ ਗੁੱਸਾ ਆਏ ਤਾ ਉਸਦੇ ਨਤੀਜੇ ਬਾਰੇ ਸੋਚੋ |
 63. ਸਬਰ ਓਹ ਦਰਖਤ ਹੈ ,ਜਿਸਦੀ ਜੜ ਕੋੜੀ ਹੁੰਦੀ ਹੈ |ਪਰ ਫ਼ਲ ਮਿਠਾ ਹੁੰਦਾ ਹੈ |
 64. ਪਿੰਜਰੇ ਵਿਚ ਬੰਦ ਪੰਛੀ ਕਦੇ ਵੀ ਖੁਸ਼ੀ ਦੇ ਗੀਤ ਨਹੀ ਗਾਉਂਦਾ |
 65. ਮਿਠਾ ਬਣੋ ਪਰ ਏਨਾ ਵੀ ਨਹੀ ਕੇ ਦੂਜੇ ਤੁਹਾਨੂ ਗੁੜ ਸਮਝ ਕੇ ਖਾ ਜਾਨ |
 66. ਮੰਗ ਕੇ ਖਾਣੇ ਨਾਲੋ ਚੰਗਾ ਹੈ ਭੁਖੇ ਰਹਿਣਾ |ਭੂਖ ਕਮਾਉਣਾ ਸਿਖਾ ਦਿੰਦੀ ਹੈ |
 67. ਬੁਰੇ ਕਮ ਦਾ ਤਿਆਗ ਕਰੋ ਮਾਂ ਪਿਓ ਦਾ ਨਹੀ |
 68. ਕਿਸੇ ਨੂ ਗਾਲ ਨਾ ਦਿਓ ਕਿਓਕਿ ਇਹ ਖੋਟੇ ਸਿਕੇ ਦੀ ਤਰ੍ਹਾ ਹੈ ਜਿਸ ਨੂ ਦਿਓਗੇ ਓਹ ਤੁਹਾਨੂ ਵਾਪਸ ਦੇ ਦੇਵੇਗਾ |
 69. ਮੂਰਖ ਕਦੇ ਮੁਆਫ ਨਹੀ ਕਰਦੇ ਅਤੇ ਨਾ ਹੀ ਕਦੇ ਭੁਲਦੇ ਹਨ ਤੇ ਸਾਧਾਰਣ ਆਦਮੀ ਮੁਆਫ ਕਰਦੇ ਹਨ ਤੇ ਭੁਲ ਜਾਂਦੇ ਹਨ ਪਰ ਸਿਆਣੇ ਮੁਆਫ ਕਰ ਦਿੰਦੇ ਹਨ ਪਰ ਭੁਲਦੇ ਨਹੀ |
 70. ਹੋਂਸਲਾ ਜੀਵਨ ਦੇ ਸਾਰੇ ਗੁਣਾ ਤੋ ਸਰਵੋਤਮ ਹੈ |
 71. ਜੇ ਤੁਸੀਂ ਆਪਣਾ ਰਾਜ ਆਪਣੇ ਅੰਦਰ ਨਹੀ ਰਖ ਸਕੇ ਤੇ ਦੂਜੇ ਤੋ ਇਸ ਦੀ ਉਮੀਦ ਵੀ ਨਾ ਰਖੋ |
 72. ਮਨੁਖੀ ਪਿਆਰ ਓਦੋ ਤਕ ਰਹਿੰਦਾ ਹੈ ਜਦੋ ਤਕ ਸਾਹਮਣੇ ਵਾਲਾ ਪਿਆਰ ਜਤਾਵੇ |
 73. ਮਨ ਵਿਚ ਪਾਪ ਦਾ ਬੋਜ ਇਨਸਾਨ ਨੂ ਚੈਨ ਨਾਲ ਜੀਣ ਨਹੀ ਦਿੰਦਾ |
 74. ਪਸ਼ਤਾਵਾ ਕਰਨ ਨਾਲ ਇਨਸਾਨ ਕੁਝ ਦੇਰ ਲਈ  ਬਦਲ ਸਕਦਾ  ਹੈ ਹਮੇਸ਼ਾ ਲਈ ਨਹੀ |
 75. ਲੋਭ ਤੋਂ ਪਾਪ ਅਤੇ ਹੰਕਾਰ ਦਾ ਜਨਮ ਹੁੰਦਾ ਹੈ।
 76. ਜਦੋਂ ਮਨੁੱਖ ਜਪ, ਤਪ, ਨਾਮ ਸਿਮਰਨ ਨਾਲ ਜੁੜਦਾ ਹੈ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।
 77. ਜਦੋਂ ਕੋਈ ਆਖੇ ਮੈਂ ਬਹੁਤ ਵੱਡਾ ਗਿਆਨੀ ਹਾਂ, ਕਵੀ ਹਾਂ, ਮੈਨੂੰ ਬਹੁਤ ਸੋਹਣੀ ਕਥਾ ਕਰਨੀ ਆਉਂਦੀ ਹੈ, ਮੈਂ ਬਹੁਤ ਵਧੀਆ ਲਿਖਦਾ ਹਾਂ, ਸਮਝ ਲੈਣਾ ਉਸ ਦਾ ਲੋਭ ਅਤੇ ਹੰਕਾਰ ਬੋਲ ਰਿਹਾ ਹੈ।
 78. ਮਾਇਆ ਵਿਚ ਖਚਿੱਤ ਇਨਸਾਨ ਪਾਪਾਂ ਵਾਲੇ ਕਰਮ ਕਰਕੇ ਆਪਣੇ ਹੱਕ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਪਰ ਅਜਿਹਾ ਧਨ ਮਰਨ ਤੋਂ ਬਾਅਦ ਜੀਵ ਦੇ ਨਾਲ ਨਹੀਂ ਜਾਂਦਾ।
 79. ਪੜ੍ਹਨਾ, ਵਿਚਾਰਨਾ ਤੇ ਫਿਰ ਮਨਣਾ ਅਸਲ ਸਤਿਕਾਰ ਹੈ ਬਾਣੀ ਦਾ, ਬਾਕੀ ਸੰਸਾਰਿਕ ਸਤਿਕਾਰ ਵੀ ਜਰੂਰੀ ਹੈ। ਪਰ ਜੇ ਗੁਰੂ ਬਨਾਉਣਾ ਚਾਹਿੰਦੇ ਹਾਂ ਤਾਂ ਮਨਣਾ ਜਰੂਰੀ ਹੈ।
 80. ਤੁਸੀਂ ਕੁਝ ਲੋਕਾਂ ਨੂੰ ਸਾਰਾ ਸਮਾਂ ਮੂਰਖ ਬਣਾ ਸਕਦੇ ਹੋ, ਸਾਰੇ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰੇ ਲੋਕਾਂ ਨੂੰ ਸਾਰੇ ਸਮੇਂ ਲਈ ਮੂਰਖ ਨਹੀਂ ਬਣਾ ਸਕਦੇ।
 81. ਦੂਜੇ ਦੇ ਦੁੱਖ ਵਿਚੋਂ ਕਦੀ ਵੀ ਆਪਣੀ ਖ਼ੁਸ਼ੀ ਨਾ ਲੱਭੋ।
 82. ਗਿਆਨ ਪ੍ਰਾਪਤ ਕਰਨ ਦੀ ਇੱਛਾ ਠੀਕ ਉਸੇ ਤਰ੍ਹਾਂ ਵਧਦੀ ਜਾਂਦੀ ਹੈ, ਜਿਵੇਂ ਦੌਲਤ ਲਈ ਲਾਲਸਾ।
 83. ਅਗਿਆਨਤਾ ਨੂੰ ਛੁਪਾਉਣਾ ਇਸ ਨੂੰ ਵਧਾਉਣਾ ਹੈ।
 84. ਇਕ ਨੇਕ ਦਿਲ ਦੁਨੀਆਂ ਦੇ ਸਾਰੇ ਦਿਮਾਗਾਂ ਨਾਲੋਂ ਬਿਹਤਰ ਹੈ।
 85. ਦੁਨੀਆਂ ਵਿਚ ਸਭ ਤੋਂ ਮਜ਼ਬੂਤ ਵਿਅਕਤੀ ਉਹ ਹੈ, ਜੋ ਇਕੱਲਾ ਖੜ੍ਹਦਾ ਹੈ।
 86. ਜਿਹੜਾ ਕਿਸਮਤ ਦਾ ਇੰਤਜ਼ਾਰ ਕਰਦਾ ਹੈ, ਉਸ ਨੂੰ ਤਾਂ ਰਾਤ ਦੇ ਖਾਣੇ ਦਾ ਵੀ ਯਕੀਨ ਨਹੀਂ ਹੁੰਦਾ।
 87. ਨਵੇਂ ਵਿਚਾਰਾਂ ਨੂੰ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਕੇਵਲ ਇਸ ਲਈ ਕਿਉਂਕਿ ਉਹ ਪਹਿਲਾਂ ਪ੍ਰਚੱਲਿਤ ਨਹੀਂ ਹੁੰਦੇ।
 88. ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ ਤਾਂ ਉਸ ਦੇ ਤੇ ਕੰਧਾਂ ਉਪਰ ਉਲੀਕੇ ਚਿੱਤਰਾਂ ਵਿਚ ਕੋਈ ਫਰਕ ਨਹੀਂ।
 89. ਮਨੁੱਖ ਹਮੇਸ਼ਾਂ ਆਪਣੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਾ ਹੈ, ਆਪਣੀ ਯੋਗਤਾ ਨੂੰ ਕਦੀ ਵੀ ਨਹੀਂ।
 90. ਆਪਣੀ ਸ਼ਖ਼ਸੀਅਤ ਨੂੰ ਸਾਫ ਤੇ ਚਮਕੀਲਾ ਰੱਖੋ। ਇਹ ਸ਼ਖ਼ਸੀਅਤ ਹੀ ਤੁਹਾਡੀ ਖਿੜਕੀ ਹੈ ਜਿਸ ਰਾਹੀਂ ਤੁਸੀਂ ਦੁਨੀਆਂ ਨੂੰ ਝਾਕ ਸਕਦੇ ਹੋ।
 91. ਕਿਸੇ ਬੁਰੀ ਆਦਤ ਸਾਹਮਣੇ ਝੁਕਣ ਨਾਲ ਮਨੁੱਖ ਆਪਣੇ ਉਪਰ ਰਾਜ ਕਰਨ ਦੇ ਅਧਿਕਾਰ ਗੁਆ ਦਿੰਦਾ ਹੈ।
 92. ਬੁਰੀਆਂ ਆਦਤਾਂ ਉਪਰ ਜਿੱਤ ਪਾਉਣ ਲਈ ਸਫਲ ਹੋਣ ਨਾਲ ਜੋ ਵਿਚਾਰ ਸ਼ਕਤੀ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਨੂੰ ਨਵੀਆਂ/ਚੰਗੀਆਂ ਆਦਤਾਂ ਪਾਉਣ ਦੇ ਸਮਰੱਥ ਬਣਾਉਂਦੀ ਹੈ।….
 93. ਪਿਓ-ਧੀ ਦਾ ਰਿਸ਼ਤਾ ਬਹੁਤ ਹੀ ਨਿਆਰਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਹੈ।
 94. ਮਾਂ ਧਰਤੀ ਉÎੱਪਰ ਨਾ ਸਿਰਫ਼ ਇਨਸਾਨ ਦੀ ਜਣਨੀ ਹੈ ਬਲਕਿ ਪਰਮਾਤਮਾ ਦਾ ਦੂਜਾ ਰੂਪ ਹੈ।
 95. ਜੇ ਸਾਨੂ ਕਿਸੇ ਬਾਰੇ ਗਲ੍ਤ ਗੱਲਾਕਰ੍ਨ-ਸੁਨਣ ਦਾ ਮਜਾ ਔਦਾ ਤਾ ਸਾਡੇ ਅੰਦਰ ਨਿੰਦਾ-ਚੁਗਲੀ ਔਂਗਾਣ ਹੈ
 96. ਜੇ ਅਸੀ ਟੀਵੀ ਨਹੀ ਛਡ ਸਕਦੇ ਤਾ ਅਸੀ ਵਾਸਨਾ ਦੇ ਗੁਲਾਮ ਹਾ
 97. ਜੇ ਸਾਨੂ ਆਪਣੀ ਤਾਰੀਫ ਚੰਗੀ ਅਤੇ ਨਿੰਦਾ ਬੁਰੀ ਲਗਦੀ ਹੈ ਤਾ ਸਮਝੋ ਸਾਡੇ ਅੰਦਰ ਸਬ ਤੋ ਬੁਰਾ ਰੋਗ ਹੋਮ੍ਯ ਹੈ
 98. ਸਚਾ ਆਗੂ ਓਹ ਹੁੰਦਾ ਹੈ ਜਿਹਰਾ ਆਪਣੀਆ ਪਰਿਵਾਰਕ ਸਮਸਿਆਵਾਂ ਤੋ ਉਪਰਉਠ ਕੇ ਲੋਕਾ ਦੀਆ ਸਮਸਿਆਵਾਂ ਬਾਰੇ ਸੋਚਦਾ ਹੈ |
 99. ਕਵਾਰਾ ਆਦਮੀ ਹਰ ਰੋਜ ਆਪਣੇ ਘਰ ਨਵੇ ਰਸਤੇ ਤੋ ਮੁੜਦਾ ਹੈ.
 100. ਜੇ ਆਪਣੀ ਤਾਕਤ  ਦਸਣੀ ਚਾਹੁੰਦੇ ਹੋ ਤਾਂ ਮਿਲ ਰਹੀ ਮਦਦ ਨੂ ਅਪ੍ਰਵਾਨ ਕਰੋ |
 101. ਸਚ ਹੁੰਦਾ ਹੈ ਪਰ ਝੂਠ ਘੜਨਾ ਪੈਂਦਾ ਹੈ |
 • amritpal kaur

  Good